The Summer News
×
Tuesday, 21 May 2024

Weather Update : ਪੰਜਾਬ ਦੇ ਮੌਸਮ ਬਾਰੇ ਖਾਸ ਖਬਰ, ਜਾਣੋ ਆਉਣਾ ਵਾਲੇ ਦਿਨਾਂ ਦਾ ਹਾਲ

ਚੰਡੀਗੜ੍ਹ : ਪੰਜਾਬ ਦੇ ਮੌਸਮ ਨੂੰ ਲੈਕੇ ਅਹਿਮ ਖਬਰਾਂ ਆ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ 30 ਅਗਸਤ ਤੱਕ ਮੌਸਮ ਖੁਸ਼ਕ ਰਹੇਗਾ, ਜਦਕਿ ਇਸ ਤੋਂ ਪਹਿਲਾਂ 29 ਅਗਸਤ ਤੱਕ ਸੂਬੇ ਵਿੱਚ ਬੱਦਲਵਾਈ ਰਹੇਗੀ ਅਤੇ ਕਈ ਜ਼ਿਲ੍ਹਿਆਂ ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਸੂਬੇ ਚ ਮਾਨਸੂਨ ਵਾਪਸ ਲੈਣ ਦੀ ਆਮ ਤਰੀਕ 15 ਸਤੰਬਰ ਤੱਕ ਦਿੱਤੀ ਗਈ ਹੈ। ਕਿਉਂਕਿ ਲਗਾਤਾਰ ਖੁਸ਼ਕ ਦਿਨਾਂ ਤੋਂ ਬਾਅਦ ਵਿਭਾਗ ਨੇ ਮੌਨਸੂਨ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਫਿਲਹਾਲ ਸਤੰਬਰ ਦਾ ਮਹੀਨਾ ਮੱਧਮ ਤੌਰ 'ਤੇ ਜ਼ੋਰਦਾਰ ਰਹਿਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਸਤੰਬਰ ਮਹੀਨੇ ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਵਾਰ ਮਾਲਵੇ ਚ ਮਾਨਸੂਨ ਸਭ ਤੋਂ ਕਮਜ਼ੋਰ ਰਿਹਾ, ਜਿਸ ਕਾਰਨ ਮਾਲਵੇ ਦੇ ਜ਼ਿਲਿਆਂ ਚ 30 ਤੋਂ 66 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

Story You May Like