The Summer News
×
Monday, 20 May 2024

67 ਵੀਆਂ ਅੰਤਰ ਜ਼ਿਲ੍ਹਾ ਖੇਡਾਂ 2023-24 ਅਧੀਨ ਫੁੱਟਬਾਲ ਅੰਡਰ-19 ਲੜਕਿਆਂ ਦੇ ਮੈਚ ਸ਼ੁਰੂ

ਬਟਾਲਾ, 6 ਅਕਤੂਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਵਿਨੋਦ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਅਨੀਤਾ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ 67 ਵੀਆਂ ਅੰਤਰ ਜ਼ਿਲ੍ਹਾ ਖੇਡਾਂ ਦਾ ਆਗਾਜ਼ ਹੋ ਗਿਆ।ਇਸ ਮੌਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਤਰੁਨ ਕਲਸੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।


ਇਸ ਮੌਕੇ ਬੋਲਦਿਆਂ ਤਰੁਨ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਖੇਡ ਮੁਕਾਬਲੇ ਸ਼ਲਾਘਾਯੋਗ ਉਪਰਾਲਾ ਹੈ।


ਇਸ ਮੌਕੇ ਜਾਣਕਾਰੀ ਦਿੰਦੇ ਹੋਏ ਖੇਡਾਂ ਦੇ ਕਨਵੀਨਰ ਅਨਿਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ 67 ਵੀਆਂ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਫੁੱਟਬਾਲ ਅੰਡਰ 19 ਲੜਕੇ ਦਾ ਆਗਾਜ਼ ਕੀਤਾ ਗਿਆ ਹੈ ਜਿਸ ਵਿੱਚ ਸੂਬੇ ਦੇ ਵੱਖ ਵੱਖ ਜਿਲਿਆਂ ਦੇ ਖਿਡਾਰੀ ਪਹੁੰਚੇ ਹਨ।


ਇਸ ਮੌਕੇ ਨਵਦੀਪ ਸਿੰਘ, ਹਰਪ੍ਰੀਤ ਸਿੰਘ ਮਾਨ , ਗਗਨਦੀਪ ਸਿੰਘ , ਪ੍ਰਿੰਸੀਪਲ ਬਲਵਿੰਦਰ ਪਾਲ , ਪ੍ਰਿੰਸੀਪਲ ਤਰਸੇਮ ਲਾਲ, ਪ੍ਰਿੰਸੀਪਲ ਪਰਮਜੀਤ ਕੌਰ, ਪ੍ਰਿੰਸੀਪਲ ਲਖਵਿੰਦਰ ਸਿੰਘ, ਪ੍ਰਿੰਸੀਪਲ ਰਾਮ ਲਾਲ , ਪ੍ਰਿੰਸੀਪਲ ਰਾਜੀਵ ਅਰੋੜਾ , ਪ੍ਰਿੰਸੀਪਲ ਮਨੋਜ ਕੁਮਾਰ, ਪ੍ਰਿੰਸੀਪਲ ਜਤਿੰਦਰ ਮਹਾਜਨ, ਪ੍ਰਿੰਸੀਪਲ ਸੁਖਵੰਤ ਕੌਰ, ਪ੍ਰਿੰਸੀਪਲ ਬਲਵਿੰਦਰ ਕੌਰ ਬਾਜਵਾ ਹੈੱਡਮਾਸਟਰ ਨਵਦੀਪ ਸਿੰਘ, ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਸਟੇਟ ਐਵਾਰਡੀ, ਹੈੱਡ ਮਾਸਟਰ ਸੁਭਾਸ਼ ਕੁਮਾਰ, ਹੈੱਡਮਾਸਟਰ ਕਸ਼ਮੀਰ ਸਿੰਘ, ਹੈੱਡਮਾਸਟਰ ਨਵਦੀਪ ਸਿੰਘ , ਹੈੱਡ ਮਿਸਟਰਸ ਨਵਦੀਪ ਕੌਰ , ਹੈੱਡ ਮਿਸਟਰਸ ਚਰਨਜੀਤ ਕੌਰ, ਲੈਕਚਰਾਰ ਪ੍ਰਭਜੋਤ ਸਿੰਘ , ਲੈਕਚਰਾਰ ਰਾਜਵਿੰਦਰ ਸਿੰਘ , ਲੈਕਚਰਾਰ ਸਰਬਜੀਤ ਸਿੰਘ ਚੱਠਾ , ਹਰਪਾਲ ਸਿੰਘ, ਮਨਪ੍ਰੀਤ ਸਿੰਘ , ਬੱਬਲਜੀਤ ਸਿੰਘ , ਰਣਜੀਤ ਸਿੰਘ, ਸਰਵਨ ਸਿੰਘ, ਪਰਮਿੰਦਰ ਸਿੰਘ , ਹਰਵੰਤ ਸਿੰਘ, ਨਵਜੋਤ ਸਿੰਘ, ਪਰਮਿੰਦਰ ਸਿੰਘ ਡੀ.ਪੀ.ਈ. ਵਿਨੋਦ ਸ਼ਰਮਾ, ਪੰਕਜ ਸੂਦ , ਸਤਨਾਮ ਸਿੰਘ ਆਦਿ ਹਾਜ਼ਰ ਸਨ।

Story You May Like