The Summer News
×
Monday, 29 April 2024

ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੋ ਧਿਰਾਂ ਆਹਮੋ-ਸਾਹਮਣੇ , ਪੁਲਿਸ ਨੂੰ ਕਰਨਾ ਪਿਆ ਬਲ ਦਾ ਪ੍ਰਯੋਗ

ਲੁਧਿਆਣਾ  : (ਭਰਤ ਸ਼ਰਮਾ) : ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਟਰੈਵਲ ਏਜੰਟ ਦੇ ਖਿਲਾਫ ਕੰਪਲੇਟ ਦੇਣ ਪਹੁੰਚੇ ਪੀੜਤ ਪਰਿਵਾਰਾਂ ਨਾਲ ਸ਼ਿਵ ਸੈਨਾ ਆਗੂਆਂ ਦੇ ਸਾਹਮਣੇ , ਏਜੰਟ ਪਰਿਵਾਰ ਪਹੁੰਚਿਆ । ਅਤੇ ਬਲੈਕ ਮੇਲ ਕਰ 10 ਲੱਖ ਮੰਗਣ ਦੇ ਇਲਜ਼ਾਮ ਲਗਾਏ । ਇਸ ਮੌਕੇ ਤੇ ਪੁਲਸ ਨੂੰ ਮੌਕਾ ਬਚਾਉਣ ਲਈ ਹਲਕਾ ਬਲ ਦਾ ਪ੍ਰਯੋਗ ਵੀ ਕਰਨਾ ਪਿਆ । ਦੋਵੇਂ ਧਿਰਾਂ ਨੇ ਇੱਕ ਦੂਸਰੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।


ਪੁਲਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਮਹੌਲ ਪੂਰਾ ਤਣਾਅਪੂਰਨ ਹੋ ਗਿਆ ਸੀ । ਮਾਮਲਾ ਕੁਝ ਪਰਿਵਾਰਾਂ ਨਾਲ ਏਜੰਟ ਵੱਲੋਂ ਮਾਰੀ ਗਈ ਠੱਗੀ ਦਾ ਸੀ । ਜਿਸ ਵਿਚ ਪੀੜਤ ਪਰਵਾਰਾਂ ਨੇ ਇਕ ਕੰਪਲੇਟ ਦਿੱਤੀ ਹੋਈ ਸੀ । ਅਤੇ ਉਨ੍ਹਾਂ ਨਾਲ ਸ਼ਿਵ ਸੈਨਾ ਆਗੂਆਂ ਨੇ ਆ ਕੇ ਪ੍ਰਸ਼ਾਸਨ ਖ਼ਿਲਾਫ਼ ਨਅਰੇਬਾਜ਼ੀ ਕੀਤੀ। ਇਸੇ ਦੌਰਾਨ ਇੱਕ ਏਜੰਟ ਜਿਸ ਦੇ ਨਾਮ ਇਲਜਾਮ ਲਗਾਏ ਜਾ ਰਹੇ ਸਨ ਉਸ ਦੇ ਪਰਿਵਾਰਕ ਮੈਂਬਰ ਪਹੁੰਚੇ ਹਨ। ਮਾਹੌਲ ਤਨਾਅਪੂਰਨ ਹੋ ਜਾਂਦਾ ਹੈ । ਜਿਸ ਨੂੰ ਪੁਲਸ ਵੱਲੋਂ ਮੌਕੇ ਤੇ ਸਾਂਭਿਆ ਗਿਆ


ਇਸ ਮੌਕੇ ਤੇ ਬੋਲਦੇ ਹੋਏ ਪੀੜਤ ਪਰਵਾਰਾਂ ਨੇ ਕਿਹਾ ਕਿ ਉਹਨਾਂ ਨੇ ਮੋਟੀਆਂ ਰਕਮਾਂ ਦਿਤੀਆਂ ਸਨ ਪਰ ਉਹਨਾਂ ਨੂੰ ਜਾਅਲੀ ਵੀਜ਼ੇ ਦਿੱਤੇ ਗਏ । ਅਤੇ ਉਨ੍ਹਾਂ ਨਾਲ ਠੱਗੀ ਕੀਤੀ ਗਈ ਹੈ ਜਿਸ ਦੀ ਕੰਪਲੇਟ ਉਹ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦੇ ਚੁੱਕੇ ਹਨ। ਪਰ ਜਿਸ ਦਾ ਨਾਮ ਲੈ ਕੇ ਸ਼ਿਵ ਸੈਨਾ ਆਗੂ ਵੱਲੋਂ ਇਲਜਾਮ ਲਗਾਏ ਜਾ ਰਹੇ ਸਨ ਉਹਨਾਂ ਨੇ ਕਿਹਾ ਕਿ ਉਹ ਉਸ ਨੂੰ ਨਹੀਂ ਜਾਣਦੇ ਨਾ ਹੀ ਉਨ੍ਹਾਂ ਨੂੰ ਉਸ ਨੇ ਪੈਸੇ ਦਿੱਤੇ ਹਨ।


ਉਥੇ ਹੀ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਇਹ ਏਜੰਟ ਵੀ ਉਨ੍ਹਾਂ ਦਾ ਸਾਥੀ ਹੀ ਹੈ । ਅਤੇ ਕਈ ਪੁਰਾਣੇ ਮਾਮਲਿਆਂ ਵਿਚ ਉਹਨਾਂ ਦੇ ਨਾਲ ਇਨਵਾਲਵ ਹੈ । ਉਹਨਾਂ ਨੇ ਬਲੈਕ ਮੇਲ ਕਰਨ 10 ਲੱਖ ਮੰਗਣ ਦੇ ਇਲਜ਼ਾਮਾਂ ਨੂੰ ਨਕਾਰਿਆ ।


ਉਥੇ ਹੀ ਏਜੰਟ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਤੋਂ 10 ਲੱਖ ਰੁਪਏ ਮੰਗੇ ਗਏ ਹਨ। ਜਿਸ ਵਿੱਚੋਂ ਦੋ ਲੱਖ ਰੁਪਏ ਉਹ ਦੇ ਵੀ ਚੁੱਕੇ ਹਨ। ਪਰ ਪੂਰੀ ਰਕਮ ਨਾ ਦੇਣ ਕਾਰਨ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।


 


Story You May Like