The Summer News
×
Friday, 17 May 2024

ਪੰਜਾਬ ਦੀਆਂ ਦੋ ਵੱਡੀਆਂ ਫਿਲਮਾਂ ਅੱਜ ਹੋਣ ਜਾ ਰਹੀਆਂ ਹਨ ਆਹਮਣੋ ਸਾਹਮਣੇ, ਜਾਣੋ ਕਿਹੜੀ ਪੈ ਰਹੀ ਕਿਸ ਤੇ ਭਾਰੀ

ਚੰਡੀਗੜ੍ਹ :  ਸਿਨੇਮਾਂ ਘਰਾਂ ‘ਚ 2 ਫਿਲਮਾਂ 29 ਅਪ੍ਰੈਲ ਨੂੰ ਧਮਾਲ ਮਚਾਉਣ ਜਾਣ ਰਹੀਆਂ ਹਨ। ਪੰਜਾਬੀ ਇੰਡਸਟਰੀਆਂ ਦੀਆਂ ਇਹ ਦੋ ਵੱਡੀਆਂ ਫਿਲਮਾਂ ਦਾ ਲੋਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਖਣ ਦੀ ਗੱਲ ਤਾਂ ਇਹ ਹੋਵੇਗੀ ਇਹਨਾਂ ਦੋਵਾਂ ਫਿਲਮਾਂ ਵਿੱਚੋਂ ਕਿਹੜੀ ਫਿਲਮ ਧਮਾਲ ਮਚਾਏਗੀ। ਸਾਡੇ ਆਲੇ ਫਿਲਮ ਦੀਪ ਸਿੱਧੂ ਦੀ ਹੈ । ਇਹ ਫਿਲਮ 2 ਸਾਲਾਂ ਬਾਅਦ ਸਿਨੇਮਾ ਘਰਾਂ ‘ਚ  ਆਉਣ ਜਾ ਰਹੀ ਹੈ। ਦੀਪ ਸਿੱਧੂ ਦੇ ਪ੍ਰਸ਼ੰਸਕ ਉਸ ਦੀ ਫਿਲਮ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਜੋ ਕਿ 29 ਅਪ੍ਰੈਲ ਨੂੰ ਯਾਨੀ ਕੀ ਅੱਜ ਰੀਲੀਜ਼ ਹੋਣ ਜਾ ਰਹੀ ਹੈ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੀ ਇਹ ਆਖਰੀ ਫਿਲਮ ਹੈ ਜਿਸ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਉਸ ਦੀ ਆਖਰੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਤੇ ਇਹ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਹੈ। ਇਸ ਫਿਲਮ ਦੇ ਅਦਾਕਾਰ ਸੁਖਦੀਪ ਸੁਖ ਨੇ ਆਪਣੇ ਅਕਾਊਂਟ ‘ਤੇ ਪੋਸਟ ਕਰਕੇ ਕੁਝ ਭਾਵੁਕ ਸ਼ਬਦ ਕਹੇ ਹਨ। ਉਹਨਾਂ ਆਪਣੀ ਪੋਸਟ ਪਾ ਕਿਹਾ ਕਿ ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਅਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਘਾੜਦੀ ਆਪਣੀ ਫ਼ਿਲਮ ‘ਸਾਡੇ ਆਲ਼ੇ’। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾਕੇ ਰੱਖੀ ਹੈ। ‘ਸਾਡੇ ਆਲੇ’ ਉਸੇ ਖ਼ੂਬਸੂਰਤੀ ਦਾ ਜਸ਼ਨ ਹੈ। ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਵਿੱਚ ਲੱਗੇ ਹੋਏ ਹਨ। ਟ੍ਰੇਲਰ ਕਦੀ ਵੀ! ਸਾਡੇ ਆਲੇ 29 ਨੂੰ !




 












View this post on Instagram























 


A post shared by Sukhdeep Sukh (@officialsukhdeepsukh)




ਨੀ ਮੈਂ ਸੱਸ ਕੂਟਣੀ ਫਿਲਮ ਦਾ ਪਹਿਲਾ ਵਿਰੋਧ ਕੀਤਾ ਗਿਆ ਪਰ ਹੁਣ ਇਹ ਫਿਲਮ ਸਿਨੇਮਾਂ ਘਰਾਂ ਤੇ ਆ ਰਹੀ ਹੈ। ਦਰਸ਼ਕ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਦੇਖਿਆ ਇਹ ਜਾਵੇਗਾ ਕਿ ਕਿਹੜੀ ਫਿਲਮ ਸਿਨੇਮਾਂ ਘਰਾਂ ਤੇ ਮਚਾਉਂਦੀ ਹੈ ਧਮਾਲ। ਅੱਜ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੋਵਾਂ ਵਿੱਚੋਂ ਕਿਹੜੀ ਫਿਲਮ ਜਾਦੂ ਦਿਖਾਉਂਦੀ ਹੈ ।


 


Story You May Like