The Summer News
×
Tuesday, 14 May 2024

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ

ਮਨਪ੍ਰੀਤ ਰਾਓ,


ਚੰਡੀਗੜ੍ਹ : ਤੁਹਾਨੂੰ ਦਸ ਦਿੰਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਗਰਮੀ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਇਆ ਸੀ। ਜਿਸ ਦੇ ਚਲਦਿਆ ਲੋਕਾਂ ਨੂੰ ਠੰਡੇ ਮੌਸਮ ਦੀ ਕਾਫੀ ਦਿਨਾਂ ਤੋਂ ਉਡੀਕ ਵੀ ਹੋ ਰਹੀ ਹੈ ,ਤਾਂ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਮੌਸਮ ਵਿਭਾਗ ਦੇ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ 30 ਜੂਨ ਰਾਤ ਨੂੰ ਮਾਨਸੂਨ ਦੀ ਦਸਤਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ 1 ਜੁਲਾਈ ਨੂੰ ਤੇਜ਼ ਮੀਂਹ ਆਉਣ ਦੀ ਵੀ ਸੰਭਾਵਨਾ ਦਸੀ ਜਾ ੲਹੀ ਹੈ।


ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਤੋਂ ਬਆਦ ਗਰਮੀ ਤੋਂ ਥੋੜੀ ਰਾਹਤ ਮਿਲਣੀ ਲਾਜ਼ਮੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ 29 ਜੂਨ ਨੂੰ ਵੀ ਥੋੜਾ ਮੀਂਹ ਪੈ ਸਕਦਾ ਹੈ। ਤੁਹਾਨੂੰ ਇਹ ਵੀ ਦਸ ਦਿੰਦੇ ਹਾਂ ਕਿ ਮੌਸਮ ਵਿਭਾਗ ਵੱਲੋਂ ਮਾਨਸੂਨ ਪੈਣ ਦੀ ਸੰਭਾਵਨਾ ਪੰਜਾਬ ,ਹਰਿਆਣਾ ਅਤੇ ਚੰਡੀਗੜ੍ਹ ਇਨ੍ਹਾਂ ਕੁੱਝ ਹਿੱਸਿਆਂ ‘ਚ ਮਾਨਸੂਨ ਦੀ ਦਸਤਕ ਦੱਸੀ ਜਾ ਰਹੀ ਹੈ, ਤੇ ਆਉਣ ਵਾਲੇ 24 ਤੋਂ 36 ਘੰਟਿਆ ‘ਚ ਪੰਜਾਬ ਦੇ ਵੱਖ –ਵੱਖ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜਾਣਕਾਰੀ ਦੇ ਅਨੁਸਾਰ  29 ਜੂਨ ਰਾਤ ਦੀ ਰਾਤ ਨੂੰ ਬਾਰਿਸ਼ ਦੀਆ ਗਤੀਵਿਧੀਆ ਵਿੱਚ ਵਾਧਾ ਹੋਵੇਗਾ ਅਤੇ ਪੰਜਾਬ ਦੇ ਉਤਰੀ ਹਿਸਆ ਦੇ ਕੁਝ ਇਲਾਕਿਆ ‘ਚ ਮੱਧ ਤੋਂ ਮੀਂਹ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਇਸੇ ਦੌਰਾਨ 40-45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਅ ਹਨ। ਪਹਿਲੀ ਜੁਲਾਈ ਨੂੰ ਪੰਜਾਬ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰੀ ਬਾਰਿਸ਼ ਨੂੰ ਲੈ ਕੇ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।


Story You May Like