The Summer News
×
Saturday, 18 May 2024

ਚੋਰਾਂ ਨੇ ਕੂਲਰ ਦੀ ਫੈਕਟਰੀ ਨੂੰ ਬਣਿਆ ਨਿਸ਼ਾਨਾ, ਵਾਰਦਾਤ CCTV ‘ਚ ਕੈਦ

ਕਸ਼ਿਸ਼ ਸਿੰਗਲਾ


ਮੋਗਾ  : ਅਣਪਛਾਤੇ ਚੋਰਾਂ ਵੱਲੋਂ ਬਾਬਾ ਜੀਵਨ ਸਿੰਘ ਨਗਰ ਵਿੱਚ ਸਥਿਤ ਕੂਲਰ ਅਤੇ ਅਲਮਾਰੀਆਂ ਬਣਾਉਣ ਦੀ ਫੈਕਟਰੀ ਅੰਦਰ ਦਾਖ਼ਲ ਹੋ ਕੇ ਹਜ਼ਾਰਾਂ ਰੁਪਏ ਮੁੱਲ ਦਾ ਸਮਾਨ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।


ਪੁਲੀਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਵਿਰਲ ਗਰਗ ਨਿਵਾਸੀ ਆਹਤਾ ਬਦਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬਾਬਾ ਜੀਵਨ ਸਿੰਘ ਨਗਰ ਵਿੱਚ ਕੂਲਰ ਅਤੇ ਅਲਮਾਰੀਆਂ ਬਣਾਉਣ ਦੀ ਫੈਕਟਰੀ ਹੈ । ਬੀਤੀ ਅਠਾਰਾਂ ਜੁਲਾਈ ਦੀ ਰਾਤ ਨੂੰ ਬਾਰਾਂ ਵਜੇ ਦੇ ਕਰੀਬ ਅਣਪਛਾਤੇ ਚੋਰ ਕੰਧਾਂ ਟੱਪ ਤੇ ਤੀਸਰੀ ਮੰਜ਼ਿਲ ਰਾਹੀਂ ਫੈਕਟਰੀ ਵਿੱਚ ਦਾਖ਼ਲ ਹੋਏ ਅਤੇ ਫੈਕਟਰੀ ਚੋਂ ਛੇ ਐਗਜਾਸਟ ਫੈਨ ਦੀਆਂ ਮੋਟਰਾਂ, ਚਾਰ ਕੂਲਰਾਂ ਦੀਆਂ ਮੋਟਰਾਂ ਤਿੱਨ ਮੋਟਰਾਂ ਛੁਟੀ ਬਾਡੀ ਕੂਲਰ ਇਕ ਐੱਲ ਈ ਡੀ ਸਿਲੰਡਰ ਦੀਆਂ ਗੈਸ ਪੱਤੀਆਂ , ਛੋਟਾ ਹਾਥੀ ਵਹੀਕਲ ਦੀ ਸਟਿੱਪਣੀ, ਦੱਸ ਲਿਟਰ ਡੀਜ਼ਲ ਅਤੇ ਗੱਲੇ ਚੋਂ ਬਾਰਾਂ ਹਜ਼ਾਰ ਰੁਪਏ ਨਕਦੀ ਦੇ ਇਲਾਵਾ ਹੋਰ ਵੀ ਸਾਮਾਨ ਚੋਰੀ ਕਰ ਲੈ ਗਏ ਚੋਰੀ ਹੋਏ ਸਾਮਾਨ ਦੀ ਕੀਮਤ ਪਚਵੰਜਾ ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ|


ਉਨ੍ਹਾਂ ਕਿਹਾ ਕਿ ਚੋਰੀ ਦਾ ਪਤਾ ਸਾਨੂੰ ਫੈਕਟਰੀ ਜਾਣ ਤੇ ਲੱਗਾ ਜਿਸ ਤੇ ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਵਲੋਂ ਕੀਤੀ ਜਾਰੀ ਹੈ ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਦਾ ਪਤਾ ਲੱਗਣ ਤੇ ਉਹ ਮੌਕੇ ਤੇ ਪੁੱਜੇ ਆਸ ਪਾਸ ਦਾ ਨਿਰੀਖਣ ਕਰਨ ਦੇ ਬਾਅਦ ਲੋਕਾਂ ਕੋਲੋਂ ਪੁੱਛ ਗਿੱਛ ਵੀ ਕੀਤੀ ਉਨ੍ਹਾਂ ਕਿਹਾ ਕਿ ਚੋਰਾਂ ਨੇ ਤੀਜੀ ਮੰਜ਼ਿਲ ਰਾਹੀਂ ਸਾਮਾਨ ਸੁੱਟਿਆ ਉਹ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਜਲਦੀ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ਕਿਹਾ ਕਿ ਚੋਰਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ। ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|


Story You May Like