The Summer News
×
Tuesday, 21 May 2024

ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੂੰ ਮਿਲੀ ਕਾਮਯਾਬੀ, ਚੋਰੀ ਦੇ 5 ਮੋਟਰਸਾਈਕਲਾਂ ਅਤੇ 2 ਐਕਟਿਵਾ ਸਮੇਤ ਦੋ ਕਾਬੂ

ਲੁਧਿਆਣਾ : (ਇਕਬਾਲ ਹੈਪੀ/ ਜਸਕਰਨ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੁੱਟਾਂ-ਖੋਹਾਂ ਕਰਨ ਵਾਲੇ ਮੁਜਰਿਮਾਂ ਖਿਲਾਫ ਚਲਾਈ ਮਹਿਮ ਤਹਿਤ ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਸੋਮਿਆ ਮਿਸ਼ਰਾ IPS, ਦੀਆਂ ਹਦਾਇਤਾਂ ਅਨੁਸਾਰ ਅਤੇ ਸੁਭਮ ਅਗਰਵਾਲ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਅਤੇ ਜਸਰੂਪ ਕੋਰ ਬਾਠ IPS ਸਹਾਇਕ ਕਮਿਸ਼ਨਰ ਪੁਲਿਸ,ਸਿਵਲ ਲਾਇਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਡਵੀਜਨ ਨੰਬਰ-5 ਦੀ ਪੁਲਿਸ ਪਾਰਟੀ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਹੋਈ ਜਦੋ ਗੁਪਤ ਸੂਚਨਾ ਦੇ ਅਧਾਰ ਤੇ ਥਾਣਾ ਡਵੀਜਨ ਨੰਬਰ 5 'ਚ  ਬਰ-ਖਿਲਾਫ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗੁਰਚਰਨ ਸਿੰਘ ਵਾਸੀ ਵਾਰਡ ਨੰਬਰ 4,ਕਨੇਚ ਰੋਡ, ਸਹਾਨੇਵਾਲ,ਲੁਧਿਆਣਾ ਦੇ ਦਰਜ ਰਜਿਸਟਰ ਕੀਤਾ ਗਿਆ, ਦੋਸ਼ੀ ਸ਼ੇਰ ਸਿੰਘ ਮੋਟਰ-ਸਾਇਕਲ ਤੇ ਮੋਬਾਇਲ ਫੋਨ ਚੋਰੀ ਕਰਨ ਦਾ ਆਦਿ ਹੈ ਤੇ ਚੋਰੀ ਕੀਤੇ ਮੋਟਰ-ਸਾਇਕਲਾਂ ਤੇ ਜਾਅਲੀ ਨੰਬਰ ਪਲੇਟ ਲਗਾਕੇ ਅੱਗੇ ਮੋਟਰ-ਸਾਇਕਲ ਵੇਚਦਾ ਹੈ। ਜਿਸ ਤੇ ਮੁੱਕਦਮਾ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੇ ਹੋਏ ਦੋਸ਼ੀ ਸ਼ੇਰ ਸਿੰਘ ਉਰਫ ਸ਼ੇਰਾ ਨੂੰ ਚੋਰੀ ਦੇ ਪੰਜ ਮੋਟਰਸਕੀਲਾਂ, 2 ਐਕਟਿਵਾ, 13 ਮੋਬਾਈਲ, 1 ਦਾਤਰ  ਸਮੇਤ ਗ੍ਰਿਫਤਾਰ ਕੀਤਾ ਗਿਆ।

Story You May Like