The Summer News
×
Tuesday, 21 May 2024

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦਾ ਜੋੜ ਮੇਲਾ ਹੋਇਆ ਸ਼ੁਰੂ - 3 ਸਤੰਬਰ ਨੂੰ ਹੋਵੇਗਾ ਮਹਾਨ ਨਗਰ ਕੀਰਤਨ 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਹਰ ਸਾਲ ਬਟਾਲਾ ਵਿਖੇ ਸੰਗਤ ਵਲੋਂ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਇਸ ਵਿਆਹ ਪੁਰਬ ਨੂੰ ਲੈਕੇ ਅੱਜ ਇਹ ਤਿੰਨ ਦਿਨ ਦਾ ਜੋੜ ਮੇਲੇ ਦੀ ਸ਼ੁਰੂਆਤ ਹੋਈ ਹੈ | ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਸੁਪਤਰੀ ਸ਼੍ਰੀ ਮੁਲ ਚੰਦ ਨਾਲ ਵਿਆਹੁਣ ਲਈ ਬਟਾਲਾ ਚ ਬਰਾਤ ਲੈਕੇ ਸਨ 1487 ਚ ਆਏ ਸਨ ਨੇ ਗੁਰੂ ਜੀ ਨੇ ਆਪ ਵਿਆਹ ਕਰ ਜਗਤ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸੰਨਿਆਸੀ ਜੀਵਨ ਦੇ ਬਿਨਾਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਵੇਦੀ ਦੀਆ ਲਾਵਾਂ ਨਾ ਲੈਕੇ ਮੂਲ ਮੰਤਰ ਦੀਆ ਲਾਵਾਂ ਫੇਰੇ ਲੈ ਇਕ ਵੱਖ ਸ਼ੁਰੂਆਤ ਕੀਤੀ ਸੀ | ਉਥੇ ਹੀ ਉਹ ਅਸਥਾਨ ਜਿਥੇ ਗੁਰੂ ਜੀ ਦੇ ਆਨੰਦ ਕਾਰਜ਼ ਹੋਏ ਅਤੇ ਉਹ ਗੁਰੂ ਜੀ ਦਾ ਕਦੇ ਸੁਹਰਾ ਘਰ ਸੀ ਉਥੇ ਗੁਰੂਦਵਾਰਾ ਡੇਰਾ ਸਾਹਿਬ ਸ਼ੋਸ਼ਬਿਤ ਹੈ ਵਿਖੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਅਤੇ 3 ਸਤੰਬਰ ਨੂੰ ਵਿਆਹ ਪੁਰਬ ਵਾਲੇ ਦਿਨ ਇਕ ਮਹਾਨ ਨਗਰ ਕੀਰਤਨ ਗੁਰੂਦਵਾਰਾ ਡੇਰਾ ਸਾਹਿਬ ਤੋਂ ਹੀ ਸ਼ੁਰੂ ਹੋਵੇਗਾ ਅਤੇ ਪੂਰਾ ਦਿਨ ਬਟਾਲਾ ਚ ਚਲੇਗਾ ਅਤੇ ਇਸ ਜੋੜ ਮੇਲੇ ਚ ਵੱਡੀ ਤਾਦਾਦ ਚ ਦੇਸ਼ ਵਿਦੇਸ਼ ਤੋਂ ਸੰਗਤ ਸ਼ਾਮਿਲ ਹੁੰਦੀ ਹੈ |

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਹਰ ਸਾਲ ਬਟਾਲਾ ਵਿਖੇ ਸੰਗਤ ਵਲੋਂ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਇਸ ਵਿਆਹ ਪੁਰਬ ਨੂੰ ਲੈਕੇ ਅੱਜ ਇਹ ਤਿੰਨ ਦਿਨ ਦਾ ਜੋੜ ਮੇਲੇ ਦੀ ਸ਼ੁਰੂਆਤ ਹੋਈ ਹੈ | ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਸੁਪਤਰੀ ਸ਼੍ਰੀ ਮੁਲ ਚੰਦ ਨਾਲ ਵਿਆਹੁਣ ਲਈ ਬਟਾਲਾ ਚ ਬਰਾਤ ਲੈਕੇ ਸਨ 1487 ਚ ਆਏ ਸਨ ਨੇ ਗੁਰੂ ਜੀ ਨੇ ਆਪ ਵਿਆਹ ਕਰ ਜਗਤ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸੰਨਿਆਸੀ ਜੀਵਨ ਦੇ ਬਿਨਾਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਵੇਦੀ ਦੀਆ ਲਾਵਾਂ ਨਾ ਲੈਕੇ ਮੂਲ ਮੰਤਰ ਦੀਆ ਲਾਵਾਂ ਫੇਰੇ ਲੈ ਇਕ ਵੱਖ ਸ਼ੁਰੂਆਤ ਕੀਤੀ ਸੀ |

Story You May Like