The Summer News
×
Friday, 17 May 2024

Taarak Mehta Ka Ooltah Chashmah : Tmkoc ਦੇ ਟਪੂ ਸੈਨਾ ਦੇ ਸਰਦਾਰ ਟਪੂ ਨੇ ਸ਼ੋਅ ਨੂੰ ਜਾਣੋ ਕਿਉਂ ਕਿਹਾ ਸੀ ਅਲਵਿਦਾ

ਚੰਡੀਗੜ੍ਹ :  Taarak Mehta Ka Ooltah Chashmah ਸ਼ੋਅ ਨੂੰ ਦੁਨੀਆ ਦੇ ਹਰ ਕਿਸੇ ਵਿਅਕਤੀ ਨੇ ਦੇਖਿਆ ਹੋਵੇਗਾ। Tmkoc ਸ਼ੋਅ ਨਾਲ ਅਲੱਗ ਹੀ ਯਾਦਾਂ ਜੁੜੀਆ ਹੋਇਆ ਹਨ। Tmkoc ਸ਼ੋਅ ਨੇ ਹਰ ਕਿਸੇ ਦਾ ਬਚਪਨ ਬਹੁਤ ਖੂਬਸੂਰਤ ਬਣਾਇਆ ਹੈ। ਇਸ ਦੇ ਨਾਲ ਹੀ ਦਸ ਦਈਏ ਕਿ Tmkoc ਨੂੰ ਪੂਰੇ 15 ਸਾਲ ਹੋ ਗਏ ਹਨ। ਇਸ ਸ਼ੋਅ ਦਾ ਹਰ ਕਿਸੇ ਦੀਆਂ ਯਾਦਾ ਜੁੜੀਆਂ ਹੋਇਆ ਹਨ। ਨਾਟਕ ਦੇ ਕਈ ਅਦਾਕਾਰ ਨੂੰ ਅਲਵਿਦਾ ਕਹਿ ਗਏ ਸੀ।


19-1


ਨਾਟਕ ਦੀ Lead ਅਦਾਕਾਰਾਂ ਦਯਾਬੇਨ ਕਾਫੀ ਸਮਾਂ ਇਸ ਸ਼ੋਅ ਨੂੰ ਦੇਣ ਤੋਂ ਬਾਅਦ  ਉਸ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। ਹੁਣ ਟਪੂ (ਭਵਿਆ ਗਾਂਧੀ) ਵੀ ਸ਼ੋਅ ਨੂੰ ਅਲਵਿਦਾ ਕਹਿ ਗਿਆ। ਪ੍ਰਸ਼ੰਸਕ ਇਹ ਖਬਰ ਜਾਣ ਕੇ ਬਹੁਤ ਹੀ ਦੁਖੀ ਹਨ। ਭਵਿਆ ਨੇ ਆਪਣੇ 9 ਸਾਲ ਸ਼ੋਅ ਨੂੰ ਦਿੱਤੇ। ਮੀਡੀਆ ਸੂਤਰਾਂ ਦੌਰਾਨ ਭਵਿਆ ਨੂੰ ਇੱਕ ਐਪੀਸੋਡ ਲਈ 10,000 ਫੀਸ ਮਿਲਦੀ ਸੀ। ਇਸ ਤੋਂ ਤੁਸੀਂ ਆਪ ਹੀ ਅਨੁਮਾਨ ਲਗਾ ਸਕਦੇ ਹੋ ਕਿ ਛੋਟੀ ਉਮਰ ਵਿਚ ਉਸ ਨੇ ਕਿੰਨਾ ਨਾਮ ਅਤੇ ਪੈਸੇ ਕਮਾ ਲਿਆ।


19-2


ਭਵਿਆ ਨੇ ਦੱਸਿਆ ਸ਼ੋਅ ਨੂੰ ਛੱਡਣ ਕਾਰਨ


ਭਵਿਆ (ਟਪੂ) ਹਰ ਕਿਸੇ ਦਾ ਪਸੰਦੀਦਾ ਅਦਾਕਾਰ ਸੀ। ਹਰ ਕੋਈ ਉਸ ਨੂੰ ਜਾਣਦਾ ਸੀ, ਇਸ ਦੇ ਨਾਲ ਹੀ ਸਭ ਤੋਂ ਤਨਖਾਹ ਲੈਣ ਵਾਲਾ ਘੱਟ ਉਮਰ ਵਾਲਾ ਅਦਾਕਾਰ ਸੀ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਨੇ ਸ਼ੋਅ ਇਸ ਲਈ ਛੱਡਿਆ ਕਿਉਂਕਿ ਉਹ ਹੁਣ ਫਿਲਮਾਂ ਵਿੱਚ ਕਰੀਅਰ ਬਣਾਉਣਾ ਚਾਹੁੰਦਾ ਹੈ।  ਭਵਿਆ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ-  ਇਹ ਸ਼ੋਅ ਮੈਂ ਲੋਕਪ੍ਰਿਯਤਾ ਦੇ ਕਾਰਨ ਨਹੀਂ ਕਰ ਰਿਹਾ ਸੀ, ਮੈਂ ਕਦੇ ਪ੍ਰਸਿੱਧੀ ਬਾਰੇ ਜ਼ਿਆਦ ਨਹੀਂ ਸੋਚਿਆ, ਲੋਕਾਂ ਦਾ ਪਿਆਰ ਪ੍ਰਸਿੱਧੀ ਜੋ ਵੀ ਆਇਆ ਆਪਣੇ ਆਪ ਮੇਰੇ ਕੋਲ ਆਇਆ ਅਤੇ ਆਉਂਦਾ ਰਿਹਾ।


19-3


ਜੇਕਰ ਇਹ ਨਾਮ ਨਾ ਹੁੰਦਾ ਤਾਂ ਫਿਰ ਵੀ ਮੈਂ ਖੁਸ਼ ਹੀ ਹੁੰਦਾ। ਮੈਨੂੰ ਹੋਰ ਤਾਂ ਕੁਝ ਨਹੀਂ ਪਤਾ। ਮੈਂ ਉਹੀ ਕਰਨਾ ਚਾਹੁੰਦਾ ਹਾਂ ਜਾਂ ਫਿਰ ਕਰਨ ਜਾ ਰਿਹਾ ਹਾਂ ਜਿਸ ਲਈ ਮੈਂ ਆਇਆ ਹਾਂ। ਦਸ ਦਈਏ ਕਿ ਭਵਿਆ ਇਸ ਸਮੇਂ ਗੁਜਰਾਤੀ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ। ਉਸ ਨੇ ਗੁਜਰਾਤੀ ਇੰਡਸਟਰੀ ਵਿੱਚ ਵੀ ਨਾਮ ਕਮਾਇਆ ਹੈ।

(Sonam Malhotra)

Story You May Like