The Summer News
×
Saturday, 18 May 2024

ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਰਾਨੀਲ ਵਿਕਰਮਸਿੰਘੇ ਨੇ ਚੁੱਕੀ ਸਹੁੰ, 225 ਮੈਂਬਰਾਂ ‘ਚੋਂ 134 ਮੈਂਬਰਾਂ ਦੀ ਵੋਟ ਹੋਈ ਸੀ ਹਾਸਲ

ਕੋਲੰਬੋ : ਦਿੱਗਜ ਨੇਤਾ ਰਾਨਿਲ ਵਿਕਰਮਾਸਿੰਘੇ ਨੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਵੀਰਵਾਰ ਨੂੰ ਸਹੁੰ ਚੁੱਕੀ। ਚੀਫ਼ ਜਸਟਿਸ ਜਯੰਤ ਜੈਸੂਰੀਆ ਨੇ ਸੰਸਦ ਭਵਨ ਕੰਪਲੈਕਸ ਵਿੱਚ 73 ਸਾਲਾ ਵਿਕਰਮਾਸਿੰਘੇ ਨੂੰ ਅਹੁਦੇ ਦੀ ਸਹੁੰ ਚੁਕਾਈ।



ਉਨ੍ਹਾਂ ਦੇ ਸਾਹਮਣੇ ਚੁਣੌਤੀ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਕੱਢਣਾ ਅਤੇ ਮਹੀਨਿਆਂ ਦੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਹੈ। ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਅਤੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ ਸੀ। ਉਹ ਸੰਵਿਧਾਨ ਦੇ ਅਨੁਸਾਰ ਸੰਸਦ ਦੁਆਰਾ ਚੁਣੇ ਗਏ ਸ਼੍ਰੀਲੰਕਾ ਦੇ ਪਹਿਲੇ ਰਾਸ਼ਟਰਪਤੀ ਹਨ।



Story You May Like