The Summer News
×
Sunday, 19 May 2024

ਸਾਬਕਾ ਪ੍ਰਧਾਨ ਮੰਤਰੀ ਦੀ ਸਟੇਜ ਸ਼ੋਅ ਦੌਰਾਨ ਗੋਲੀ ਲੱਗਣ ਨਾਲ ਹੋਈ ਮੌਤ

ਜਾਪਾਨ :  ਜਾਪਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਗੋਲੀ ਮਾਰ ਕੇ ਹਮਲਾ ਕੀਤਾ ਗਿਆ ਸੀ । ਜਿਵੇਂ ਹੀ ਉਹਨਾਂ ਉਪਰ ਹਮਲਾ ਹੋਇਆ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਹਾਲਤ ਜ਼ਿਆਦਾ ਨਾਜੁਕ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ।


ਇਹ ਹਮਲਾ ਉਸ ਸਮੇਂ ਹੋਇਆ ਜਦ ਸ਼ਿਜੋ ਨਾਰਾ ਵਿਖੇ ਭਾਸ਼ਣ ਦੇ ਰਹੇ ਸੀ। ਇਸ ਦੌਰਾਨ ਉਹਨਾਂ ਦੀ ਛਾਤੀ ‘ਤੇ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਮਲਾ ਕਰ ਦਿੱਤਾ ਗਿਆ ਸੀ। ਹੋਰ ਜਾਣਕਾਰੀ ਪ੍ਰਾਪਤ ਕਰਦੇ ਹੋਏ ਪਤਾ ਲੱਗਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਨਾਰਾ ਵਿੱਚ ਸਵੇਰੇ ਕਰੀਬ 11:30 ਵਜੇ ਗੋਲੀ ਮਾਰ ਦਿੱਤੀ ਗਈ ਸੀ। ਜਿਸ ਨੇ ਸ਼ਿੰਜੋ ਉਪਰ ਹਮਲਾ ਕੀਤਾ ਉਸ ਵਿਅਕਤੀ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।


Story You May Like