The Summer News
×
Saturday, 04 May 2024

ਲੁਧਿਆਣਾ ਨਗਰ ਨਿਗਮ ਨੂੰ ਲੱਗੇ 100 ਕਰੋੜ ਦੇ ਜੁਰਮਾਨੇ ‘ਤੇ ਬੋਲੇ ਸੰਤ ਬਲਬੀਰ ਸਿੰਘ ਸੀਚੇਵਾਲ

(ਭਰਤ ਸ਼ਰਮਾ)


ਲੁਧਿਆਣਾ : ਲੁਧਿਆਣਾ ਨਗਰ ਨਿਗਮ ਨੂੰ ਲੱਗੇ 100 ਕਰੋੜ ਦੇ ਜੁਰਮਾਨੇ ਤੇ ਵਾਤਾਵਰਨ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਆਇਆ ਬਿਆਨ, ਸੋਸ਼ਲ ਮੀਡੀਆ ਤੇ ਕੀਤਾ ਸਾਂਝਾ ਕਿਹਾ ਪੰਜਾਬ ਵਿੱਚ ਜਦੋਂ ਤੱਕ ਅਫ਼ਸਰਾਂ ਦੀ ਜਵਾਬ ਦੇਹੀ ਤੈਅ ਨਹੀਂ ਹੁੰਦੀ ਉਦੋਂ ਤੱਕ ਪ੍ਰਦੂਸ਼ਣ ਦਾ ਮਸਲਾ ਹੱਲ ਹੋਣ ਵਾਲਾ ਨਹੀਂ |


ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਦਾ ਜੁਰਮਾਨਾ 15 ਅਪ੍ਰੈਲ ਨੂੰ ਕੂੜੇ ਦੇ ਢੇਰ ਨੂੰ ਅੱਗ ਲੱਗਣ ਕਾਰਨ 7 ਲੋਕਾਂ ਦੀ ਹੋਈ ਸੀ ਮੌਤ ਰਕਮ ਇੱਕ ਮਹੀਨੇ ਤੱਕ ਜਿਲ੍ਹਾ ਮੈਜਿਸਟਰੇਟ ਕੋਲ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ।


ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਨੂੰ 2018 ਚ ਵੀ 50 ਕਰੋੜ ਜੁਰਮਾਨਾ ਲਗਾਇਆ ਸੀ ਓਦੋਂ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਸੀ ਕਿ ਆਪਣੇ ਟਰੀਟਮੈਟ ਪਲਾਂਟ ਦੀ ਸਮਰਥਾ ਵਧਾਓ ਨਹੀਂ ਤਾਂ ਵਾਤਾਵਰਨ ਜੁਰਮਾਨਾ ਲਗੱਦਾ ਰਹੇਗਾ ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਨੇ ਹਾਲੇ ਤਕ ਵੀ ਕਿਸੇ ਅਫਸਰ ਦੀ ਜਿੰਮੇਵਾਰੀ ਤੈਅ ਨਹੀਂ ਕੀਤੀ ਕੇ ਇਸ ਵਿਚ ਕਿਸ ਦੀ ਗਲਤੀ ਹੈ|


 


Story You May Like