The Summer News
×
Friday, 17 May 2024

ਸੈਮਸੰਗ ਕੰਪਨੀ ਨੂੰ 1000 ਤੋਂ ਵੱਧ ਵਰਕਰਾਂ ਦੀ ਲੋੜ, ਅਗਰ ਤੁਹਾਡੇ ਕੋਲ ਵੀ ਹੈ ਇਹ ਡਿਗਰੀ ਤਾਂ ਕਰ ਸਕਦੇ ਹੋ ਅਪਲਾਈ

 ਚੰਡੀਗੜ੍ਹ : ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ , ਦਸ ਦੇਈਏ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ ਇੰਜੀਨੀਅਰਿੰਗ (Engineering) ਸੰਸਥਾਵਾਂ ਅਤੇ IITs ਦੇ ਇੰਜੀਨੀਅਰ ਕੰਪਨੀਆਂ ਉਮੀਦਵਾਰਾਂ ਲਈ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਦੇ ਰਹੀਆਂ ਹਨ। ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ Samsung Company ਨੇ ਭਾਰਤ 'ਚ ਵੱਖ-ਵੱਖ ਖੋਜ (research) ਅਤੇ ਵਿਕਾਸ ਸੰਸਥਾਵਾਂ ਲਈ ਇੰਜੀਨੀਅਰ ਦੀਆਂ ਅਸਾਮੀਆਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ।


ਜਾਣਕਾਰੀ ਅਨੁਸਾਰ ਇਸ ਮੁਹਿੰਮ ਰਾਹੀਂ 1000 ਅਸਾਮੀਆਂ ਦੀ ਭਰਤੀ ਕਰਨ ਦੀ ਯੋਜਨਾ ਹੈ। ਇਸੇ ਦੌਰਾਨ ਜੋ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀ (employee) ਨੂੰ ਹਟਾ ਰਹੀਆਂ ਹਨ, ਤਾਂ ਇਸ ਦਾ ਫਾਇਦਾ Samsung Company ਉਠਾ ਰਹੀ ਹੈ। ਸੈਮਸੰਗ ਇਨ੍ਹਾਂ ਇੰਜੀਨੀਅਰਾਂ ਨੂੰ ਭਾਰਤ ਦੇ ਵੱਖ-ਵੱਖ research ਅਤੇ ਵਿਕਾਸ ਸੰਸਥਾਵਾਂ (Development institutions) ਵਿੱਚ ਨਿਯੁਕਤ ਕਰੇਗੀ।


ਇਹਨਾਂ ਖੇਤਰਾਂ 'ਚ ਕਰ ਸਕਦੇ ਹੋ ਕੰਮ :


ਜਿਹੜੇ ਇੰਜਨੀਅਰ ਸੈਮਸੰਗ ਦੁਆਰਾ ਨਿਯੁਕਤ ਕੀਤੇ ਜਾਣਗੇ ,ਉਹ ਨਵੀਂ ਯੁੱਗ ਤਕਨਾਲੋਜੀਆਂ ਦੇ ਖੇਤਰਾਂ ਵਿੱਚ ਕੰਮ ਕਰਨਗੇ, ਜਿਵੇਂ Big data, ਬਿਜ਼ਨਸ ਇੰਟੈਲੀਜੈਂਸ (Business Intelligence) ,ਭਵਿੱਖਬਾਣੀ ਵਿਸ਼ਲੇਸ਼ਣ (Predictive analytics) , ਆਰਟੀਫਿਸ਼ੀਅਲ ਇੰਟੈਲੀਜੈਂਸ , ਮਸ਼ੀਨ ਲਰਨਿੰਗ ,Image processing ,ਸਟੋਰੇਜ਼ ਹੱਲ (Storage solutions) ਅਤੇ Internet of Things ਆਦਿ। ਇਹਨਾਂ ਸਾਰੀਆਂ ਚੀਜ਼ਾਂ ਉਪਰ ਕੰਮ ਕਰਨਗੇ।


ਜਾਣੋ ਕਿੰਨੇ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਇਸ ਕੰਪਨੀ 'ਚ ਕੰਮ ਕਰਨ ਦਾ ਮੌਕਾ :


ਦਸ ਦੇਈਏ ਕਿ ਇਸ ਕੰਪਨੀ ਨੇ 200 ਇੰਜੀਨੀਅਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ। ਇਸੇ ਦੌਰਾਨ ਇਸ ਦੇ ਨਾਲ ਹੀ IIT ਅਤੇ ਹੋਰ ਇੰਜੀਨੀਅਰਿੰਗ ਸੰਸਥਾਵਾਂ ਦੇ 400 ਉਮੀਦਵਾਰਾਂ ਨੂੰ ਪ੍ਰੀ-ਪਲੇਸਮੈਂਟ(Pre-placement) ਦਾ ਮੌਕਾ ਵੀ ਦਿੱਤਾ ਜਾਵੇਗਾ। ਇਸ ਤਰ੍ਹਾਂ ਇੰਜੀਨੀਅਰਿੰਗ ਉਮੀਦਵਾਰਾਂ ਨੂੰ ਜਲਦ ਹੀ ਸੈਮਸੰਗ ਕੰਪਨੀ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ।


 


 

Story You May Like