The Summer News
×
Tuesday, 21 May 2024

ਸਮਰਾਲਾ ਤੇ ਮਾਛੀਵਾਡ਼ਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਸ਼ੱ+ਕੀ ਵਿਅਕਤੀਆਂ ਦੇ ਘਰ ਛਾਪੇ+ਮਾਰੀ ਕਰ ਚਲਾਇਆ ਸਰਚ ਅਭਿਆਨ

ਸਮਰਾਲਾ, 31 ਮਈ: ਸਮਰਾਲਾ ਅਤੇ ਮਾਛੀਵਾਡ਼ਾ ਪੁਲਿਸ ਵਲੋਂ ਅੱਜ ਤਡ਼ਕੇ ਹੀ ਸਮਾਜ ਵਿਰੋਧੀ ਅਨ+ਸਰਾਂ ’ਤੇ ਸਖ਼ਤੀ ਕਾਰਵਾਈ ਕਰਦਿਆਂ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸਰਚ ਅਭਿਆਨ ਚਲਾਇਆ ਅਤੇ ਸ਼ੱ+ਕੀ ਵਿਅਕਤੀਆਂ ਦੇ ਘਰ ਛਾਪੇ+ਮਾਰੀ ਕੀਤੀ ਗਈ।


ਸਮਰਾਲਾ ਦੇ ਡੀਐਸਪੀ ਵਰਿਆਮ ਸਿੰਘ ਅਤੇ ਮਾਛੀਵਾਡ਼ਾ ਥਾਣਾ ਮੁਖੀ ਡੀਐੱਸਪੀ ਮਨਦੀਪ ਕੌਰ ਦੀ ਅਗਵਾਈ ਹੇਠ ਅੱਜ ਭਾਰੀ ਫੋਰਸ ਬਲ ਸਮੇਤ ਇਲਾਕੇ ਦੇ ਜਿਨ੍ਹਾਂ ਵਿਅਕਤੀਆਂ ਖਿਲਾਫ਼ ਨ+ਸ਼ਿਆਂ ਦੇ ਮਾਮਲੇ ਦਰਜ ਹਨ। ਉਨ੍ਹਾਂ ਦੇ ਘਰ ਅਚਨਚੇਤ ਛਾਪੇ+ਮਾਰੀ ਕਰਕੇ ਤਲਾ+ਸ਼ੀ ਲਈ ਗਈ। ਬੇਸ਼ੱਕ ਇਸ ਸਰਚ ਅਭਿਆਨ ਵਿਚ ਪੁਲਿਸ ਨੂੰ ਕੋਈ ਵੀ ਨ+ਸ਼ਾ ਜਾਂ ਗੈਰ-ਕਾਨੂੰਨੀ ਵਸਤੂ ਨਹੀਂ ਮਿਲੀ, ਪਰ ਪੁਲਿਸ ਦੀ ਇਸ ਕਾਰਵਾਈ ਨਾਲ ਲੋਕਾਂ ’ਚ ਇਹ ਸੰਦੇਸ਼ ਜ਼ਰੂਰ ਗਿਆ ਕਿ ਪ੍ਰਸ਼ਾਸਨ ਵਲੋਂ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ।


ਇਸ ਸਬੰਧੀ ਗੱਲਬਾਤ ਕਰਦਿਆਂ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਜ਼ਿਲਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਦੇ ਨਿਰਦੇਸ਼ਾਂ ਤਹਿਤ ਇਹ ਸਰਚ ਅਭਿਆਨ ਚਲਾਇਆ ਗਿਆ ਹੈ ਅਤੇ ਸ਼ੱ+ਕੀ ਪੁਰਸ਼ਾਂ ਦੇ ਘਰ ਤਲਾਸ਼ੀ ਲੈਕੇ ਉਨ੍ਹਾਂ ਦੇ ਸਾਰੇ ਵੇਰਵੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਉੱਪਰ ਪਹਿਲਾਂ ਨ+ਸ਼ਿਆਂ ਦੇ ਮਾਮਲੇ ਦਰਜ ਹਨ। ਉਹ ਹੁਣ ਕਿਨ੍ਹਾਂ ਹਾਲਾਤਾਂ ਵਿਚ ਰਹਿੰਦੇ ਹਨ ਤੇ ਕੀ ਕੰਮ ਕਰਦੇ ਹਨ ਉਸਦੀ ਵੀ ਜਾਣਕਾਰੀ ਲਈ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਸ਼ੱਕੀ ਪੁਰਸ਼ਾਂ ਦੇ ਪਰਿਵਾਰਾਂ ਦਾ ਕਿਸੇ ਵੱਡੇ ਨ+ਸ਼ਾ ਤਸ+ਕਰਾਂ ਨਾਲ ਸਬੰਧ ਤਾਂ ਨਹੀਂ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕਿਸ ਤਰ੍ਹਾਂ ਦਾ ਲੈਣ-ਦੇਣ ਹੋ ਰਿਹਾ ਹੈ। ਉਹ ਵੀ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਆਉਣ ਵਾਲੇ ਸਮੇਂ ’ਚ ਵੀ ਇਹ ਸਰਚ ਅਭਿਆਨ ਜਾਰੀ ਰਹੇਗਾ ਤਾਂ ਜੋ ਨ+ਸ਼ਾ ਤਸ+ਕਰਾਂ ’ਤੇ ਨੱਥ ਪਾਈ ਜਾ ਸਕੇ।

Story You May Like