The Summer News
×
Friday, 17 May 2024

ਦੂਜੇ ਦੇਸ਼ਾਂ ਦੀ ਕਰੰਸੀ ਨਾਲੋਂ ਮਜ਼ਬੂਤ ਹੈ ਰੁਪਿਆ, ਸਰਕਾਰ ਨਹੀਂ ਵਧਣ ਦੇਵੇਗੀ ਅਸਥਿਰਤਾ – ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਬੀਤੇ ਕੁਝ ਦਿਨ ਪਹਿਲਾਂ ਰੁਪਏ ‘ਚ ਡਾਲਰ ਦੇ ਮੁਕਾਬਲੇ ਕਾਫ਼ੀ ਗਿਰਾਵਟ ਦਰਜ ਕੀਤੀ ਗਈ। ਇਸ ਸਾਲ ਰੁਪਏ ‘ਚ ਡਾਲਰ ਦੇ ਮੁਕਾਬਲੇ ਕਰੀਬ 7 ਫੀਸਦੀ ਗਿਰਾਵਟ ਆਈ ਹੈ ਪਰ ਭਾਰਤੀ ਰਿਜ਼ਰਵ ਬੈਂਕ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਕਰੰਸੀ ਦੀ ਤੁਲਨਾ ‘ਚ ਰੁਪਿਆ ਜ਼ਿਆਦਾ ਮਜ਼ਬੂਤ ਸਥਿਤੀ ਵਿੱਚ ਹੈ।ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਕੇਂਦਰੀ ਬੈਂਕ ਰੁਪਏ ‘ਚ ਤੇਜ਼ ਉਤਾਰ ਚੜ੍ਹਾਅ ਅਤੇ ਅਸਥਿਰਤਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ।ਆਰ.ਬੀ.ਆਈ. ਦੇ ਕਦਮਾਂ ਨਾਲ ਰੁਪਏ ਦੇ ਸੌਖਾਲੇ ਕਾਰੋਬਾਰ ‘ਚ ਮਦਦ ਮਿਲੀ ਹੈ। ਦਾਸ ਨੇ ਕਿਹਾ ਕਿ ਆਰ.ਬੀ.ਆਈ. ਅਮਰੀਕੀ ਡਾਲਰ ਦੀ ਸਪਲਾਈ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਬਾਜ਼ਾਰ ‘ਚ ਨਕਦੀ ਦੀ ਲੋੜੀਂਦੀ ਸਪਲਾਈ ਯਕੀਨੀ ਕਰ ਰਿਹਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਰ.ਬੀ.ਆਈ. ਨੇ ਰੁਪਏ ਦੇ ਕਿਸੇ ਵਿਸ਼ੇਸ਼ ਪੱਧਰ ਦਾ ਟੀਚਾ ਤੈਅ ਨਹੀਂ ਕੀਤਾ ਹੈ ਤੇ ਵਿਦੇਸ਼ੀ ਮੁਦਰਾ ਦੇ ਬੇਰੋਕ ਉਧਾਰ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਵੱਡੀ ਗਿਣਤੀ ‘ਚ ਅਜਿਹੇ ਲੈਣ ਦੇਣ ਜਨਤਕ ਖੇਤਰ ਦੀਆਂ ਕੰਪਨੀਆਂ ਕਰ ਰਹੀਆਂ ਹਨ ਅਤੇ ਸਰਕਾਰ ਲੋੜ ਪੈਣ ਤੇ ਇਸ ‘ਚ ਦਖ਼ਲ ਦੇ ਕੇ ਵੀ ਮਦਦ ਕਰ ਸਕਦੀ।


Story You May Like