The Summer News
×
Friday, 17 May 2024

ਡਿਗਦੇ ਰੁਪਏ ਨੂੰ ਬਚਾਉਣ ਲਈ ਆਰਬੀਆਈ ਖਰਚ ਕਰੇਗਾ 10000 ਕਰੋਡ਼ ਡਾਲਰ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਭਾਰਤੀ ਰੁਪਏ ਦੀ ਕੀਮਤ ‘ਚ ਡਾਲਰ ਦੇ ਮੁਕਾਬਲੇ ਗਿਰਾਵਟ ਦਰਜ ਹੋਈ ਹੈ. ਹਾਲਾਂਕਿ ਕੁਝ ਦੇਸ਼ ਇਹੋ ਜਿਹੇ ਵੀ ਹਨ ਜਿਨ੍ਹਾਂ ਦੀ ਕਰੰਸੀ ਭਾਰਤੀ ਰੁਪਏ ਨਾਲੋਂ ਜ਼ਿਆਦਾ ਡਾਲਰ ਦੇ ਮੁਕਾਬਲੇ ਗਿਰੀ ਹੈ. ਲੇਕਿਨ ਭਾਰਤੀ ਰੁਪਏ ਦੀ ਕੀਮਤ ਵਿੱਚ ਗਿਰਾਵਟ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਤੇ ਰੁਪਏ ਦੇ ਵਿਚ ਆ ਰਹੀ ਗਿਰਾਵਟ ਤੇ ਹੁਣ ਲਗਾਮ ਲਗਾਉਣ ਦੇ ਲਈ ਆਰਬੀਆਈ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦਾ ਛੇਵਾਂ ਹਿੱਸਾ ਯਾਨੀ 100 ਅਰਬ ਡਾਲਰ ਖ਼ਰਚ ਕਰ ਸਕਦਾ ਹੈ. ਇਸ ਸਾਲ ਹੁਣ ਤਕ ਰੁਪਏ ਦੀ ਕੀਮਤ ਵਿੱਚ ਡਾਲਰ ਦੇ ਮੁਕਾਬਲੇ 7 ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਆ ਚੁੱਕੀ ਹੈ. ਮੰਗਲਵਾਰ ਤੇ ਬੁੱਧਵਾਰ ਨੂੰ ਰੁਪਿਆ 80 ਦੇ ਸਤਰ ਤੋਂ ਵੀ ਨੀਚੇ ਚਲਾ ਗਿਆ ਸੀ|


ਆਰਬੀਆਈ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਰ ਸਮੇਂ ਰਹਿੰਦੇ ਸਾਵਧਾਨੀ ਨਹੀਂ ਵਰਤੀ ਗਈ ਤਾਂ ਰੁਪਏ ਦੇ ਵਿਚ ਹੋਰ ਜ਼ਿਆਦਾ ਗਿਰਾਵਟ ਆ ਸਕਦੀ ਹੈ. ਆਰਬੀਆਈ ਦਾ ਵਿਦੇਸ਼ੀ ਮੁਦਰਾ ਭੰਡਾਰ ਬੀਤੇ ਸਾਲ ਸਤੰਬਰ ਵਿੱਚ 642.45 ਅਰਬ ਡਾਲਰ ਦੇ ਉੱਚੇ ਪੱਧਰ ਤੇ ਸੀ. ਇਸ ਵਿੱਚ ਹੁਣ ਤੱਕ 60 ਅਰਬ ਡਾਲਰ ਤੋਂ ਜ਼ਿਆਦਾ ਗਿਰਾਵਟ ਆ ਚੁੱਕੀ ਹੈ. ਜਿਸ ਦੀ ਸਭ ਤੋਂ ਵੱਡੀ ਵਜ੍ਹਾ ਰੁਪਏ ਦੀ ਹੋਰ ਜ਼ਿਆਦਾ ਗਿਰਾਵਟ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਕੀਤੀ ਗਈ ਡਾਲਰ ਦੀ ਵਿਕਰੀ ਹੈ. ਹਾਲਾਂਕਿ ਹੁਣ ਤੱਕ ਆਰਬੀਆਈ ਦੇ ਕੋਲ 580 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ. ਜੋ ਦੁਨੀਆਂ ਦੇ ਵਿੱਚ ਪੰਜਵਾਂ ਸਭ ਤੋਂ ਵੱਡਾ ਹੈ. ਇਸ ਦੀ ਬਦੌਲਤ ਆਰਬੀਆਈ 10000 ਕਰੋਡ਼ ਡਾਲਰ ਦੀ ਬਿਕਵਾਲੀ ਕਰ ਸਕਦਾ ਹੈ|


Story You May Like