The Summer News
×
Friday, 17 May 2024

ਅਮਰੇਂਦਰ ਬਾਹੂਬਲੀ ਦੇ ਨਾਮ ਤੋਂ ਮਸ਼ਹੂਰ ਅਦਾਕਾਰ ਦਰਸ਼ਨ ਕਰਨ ਲਈ ਪਹੁੰਚੇ ਇਸ ਮੰਦਰ, ਦੇਖੋ ਖੂਬਸੂਰਤ ਤਸਵੀਰਾਂ

ਚੰਡੀਗੜ੍ਹ -  ਮਸ਼ਹੂਰ ਭਾਰਤੀ ਅਦਾਕਾਰ ਪ੍ਰਭਾਸ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਗਰ ਇਨਸਾਨ ਵੀ ਜਾਣਦਾ ਹੈ। ਪ੍ਰਭਾਸ ਨੇ ਕਈ ਪ੍ਰਸ਼ੰਸਕਾਂ ਨੂੰ ਕਈ ਮਸ਼ਹੂਰ ਫਿਲਮਾਂ ਦਿੱਤੀਆ ਹਨ। ਉਹਨਾਂ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਪਰ ਉਹਨਾਂ ਦੀ ਫਿਲਮ 'ਬਾਹੂਬਲੀ' ਸੁਪਰਹਿੱਟ ਰਹੀ ਹੈ। ਪ੍ਰਭਾਸ ਸੋਸ਼ਲ ਮੀਡੀਆ ਉਤੇ ਕਾਫੀ ਘੱਟ ਹੀ ਐਕਟਿਵ ਨਜ਼ਰ ਆਉਂਦੇ ਹਨ। ਉਹਨਾਂ ਨੇ ਹਾਲਹੀ ‘ਚ ਬਾਲੀਵੁੱਡ ਅਦਾਕਾਰ ਕ੍ਰਿਤੀ ਨਾਲ ਫਿਲਮ ਕੀਤੀ ਹੈ। ਮਸ਼ਹੂਰ ਅਦਾਕਾਰ ਪ੍ਰਭਾਸ ਨੂੰ ਤਿਰੂਪਤੀ ਬਾਲਾਜੀ ਮੰਦਰ ਦੇਖਿਆ ਗਿਆ। ਉਹਨਾਂ ਨਾਲ ਭਾਰੀ ਗਿਣਤੀ ਵਿਚ ਬਾਡੀਗਾਰਡ ਦੇਖੇ ਗਏ।


3-1


ਮੰਗਲਵਾਰ ਸ਼ਾਮ 5 ਵਜੇ ਤਿਰੂਪਤੀ ਬਾਲਾਜੀ ਮੰਦਰ 'ਚ ਪ੍ਰੀ-ਰਿਲੀਜ਼ ਪ੍ਰੋਗਰਾਮ ਹੋਵੇਗਾ। ਇਸ 'ਚ ਫਿਲਮ ਦਾ ਟ੍ਰੇਲਰ ਦਿਖਾਇਆ ਜਾਵੇਗਾ। ਪ੍ਰਭਾਸ ਨੇ ਅੱਜ ਤਿਰੂਪਤੀ ਬਾਲਾਜੀ ਮੰਦਰ 'ਚ ਵੀ ਪੂਜਾ ਅਰਚਨਾ ਕੀਤੀ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਸ ਦੀ ਤਾਰੀਫ ਕਰ ਰਹੇ ਹਨ। ਜਾਣਕਾਰੀ ਮੁਤਾਬਕ ਅਭਿਨੇਤਾ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਆਦਿਪੁਰਸ਼' ਦੀ ਰਿਲੀਜ਼ 'ਚ ਰੁੱਝੇ ਹੋਏ ਹਨ। ਦੱਸ ਦੇਈਏ ਕਿ ਇਹ ਫਿਲਮ 16 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਕ੍ਰਿਤੀ ਸੈਨਨ, ਸੈਫ ਅਲੀ ਖਾਨ, ਦੇਵਦੱਤ ਨਾਗੇ ਅਤੇ ਸੰਨੀ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਪਰ ਲੋਕ ਪ੍ਰਭਾਸ ਦੇ ਕਿਰਦਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


3-2


ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪੂਰੀ ਟੀਮ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਉਸ ਨੂੰ ਸਾਰਿਆਂ ਦਾ ਪਿਆਰ ਤੇ ਆਸ਼ੀਰਵਾਦ ਮਿਲ ਰਿਹਾ ਹੈ। ਆਦਿਪੁਰਸ਼ ਮਹਾਂਕਾਵਿ ਰਾਮਾਇਣ ਦਾ ਆਧੁਨਿਕ ਰੂਪਾਂਤਰ ਹੈ। ਫਿਲਮ 'ਚ ਪ੍ਰਭਾਸ ਰਾਘਵ ਦੀ ਭੂਮਿਕਾ 'ਚ ਹਨ, ਜਦਕਿ ਕ੍ਰਿਤੀ ਸੈਨਨ ਜਾਨਕੀ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫਿਲਮ ਕਰੀਬ 500 ਕਰੋੜ ਦੇ ਬਜਟ 'ਚ ਬਣੀ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਪੰਜ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਹਿੰਦੀ ਤੋਂ ਇਲਾਵਾ, ਇਸਨੂੰ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਡਬ ਕੀਤਾ ਗਿਆ ਹੈ। ਦੂਜੇ ਪਾਸੇ ਫਿਲਮ 'ਚ ਸੈਫ ਅਲੀ ਖਾਨ ਨੇ ਲੰਕੇਸ਼ ਅਤੇ ਦੇਵਦੱਤ ਨਾਗੇ ਨੇ ਹਨੂੰਮਾਨ ਜੀ ਦਾ ਕਿਰਦਾਰ ਨਿਭਾਇਆ ਹੈ।


3-3


(Sonam Malhotra)

Story You May Like