The Summer News
×
Friday, 17 May 2024

2021-22 ਲਈ ਹੁਣ ਤੱਕ 6.85 ਕਰੋੜ ਤੋਂ ਵੱਧ ਇਨਕਮ ਟੈਕਸ ਰਿਤਰਨਾਂ ਦਾਖ਼ਿਲ

ਦਿੱਲੀ: ਵਿੱਤੀ ਸਾਲ 2021-22 ਲਈ ਹੁਣ ਤੱਕ 6.85 ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ ਦਾਖਲ ਕੀਤੇ ਜਾ ਚੁੱਕੇ ਹਨ। ਇਹ ਅੰਕੜਾ 31 ਦਸੰਬਰ ਤੱਕ ਵਧ ਸਕਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਿਅਕਤੀਗਤ ਸ਼੍ਰੇਣੀ ਵਿੱਚ ਵਿੱਤੀ ਸਾਲ 2021-22 ਲਈ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਸੀ, ਜਦੋਂ ਕਿ ਕਾਰਪੋਰੇਟ ਅਤੇ ਹੋਰਾਂ ਲਈ ਜਿਨ੍ਹਾਂ ਨੂੰ ਆਪਣੇ ਖਾਤਿਆਂ ਦਾ ਆਡਿਟ ਕਰਵਾਉਣ ਦੀ ਲੋੜ ਹੈ, ਮਿਤੀ 7 ਨਵੰਬਰ, 2022 ਸੀ।


ਜੇਕਰ ਕੋਈ ਇਸ ਆਖਰੀ ਤਰੀਕ ਤੱਕ ਰਿਟਰਨ ਫਾਈਲ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਜੁਰਮਾਨਾ ਭਰ ਕੇ 31 ਦਸੰਬਰ ਤੱਕ ਰਿਟਰਨ ਫਾਈਲ ਕਰ ਸਕਦਾ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀਬੀਡੀਟੀ) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ, "ਮੁਲਾਂਕਣ ਸਾਲ 2022-23 ਲਈ ਹੁਣ ਤੱਕ 6.85 ਕਰੋੜ ਟੈਕਸ ਰਿਟਰਨ ਭਰੇ ਗਏ ਹਨ ਅਤੇ ਸਾਨੂੰ ਉਮੀਦ ਹੈ ਕਿ ਇਹ ਸੰਖਿਆ 31 ਦਸੰਬਰ ਤੱਕ ਵਧੇਗੀ।"

Story You May Like