The Summer News
×
Tuesday, 21 May 2024

ਐਨ.ਆਰ.ਆਈ ਦੀ ਭਰਿੰਡ ਲੜ+ਨ ਮਗਰੋਂ ਭੇਦ+ਭਰੀ ਹਾਲਤ ‘ਚ ਮੌ+ਤ

ਖੰਨਾ, 31 ਮਈ : ਖੰਨਾ ‘ਚ ਇੱਕ ਐਨ.ਆਰ.ਆਈ ਦੀ ਭਰਿੰਡ ਲੜ+ਨ ਮਗਰੋਂ ਭੇਦ+ਭਰੀ ਹਾਲਤ ‘ਚ ਮੌ+ਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਉਮਰ 40 ਸਾਲ ਵਜੋਂ ਹੋਈ। ਉਹ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਆਸਟ੍ਰੇਲੀਆ ਤੋਂ ਵਾਪਸ ਆਇਆ ਹੋਇਆ ਸੀ।


ਜਾਣਕਾਰੀ ਅਨੁਸਾਰ ਦੇਰ ਸ਼ਾਮ ਨੂੰ ਰਮਨਦੀਪ ਸਿੰਘ ਦੇ ਗਲੇ ਉਪਰ ਭਰਿੰਡ ਲੜ ਗਈ। ਜਿਸ ਮਗਰੋਂ ਉਸਦੀ ਹਾਲਤ ਖਰਾਬ ਹੋ ਗਈ। ਪਰਿਵਾਰਕ ਮੈਂਬਰ ਰਮਨਦੀਪ ਨੂੰ ਦੋ ਨਿੱਜੀ ਹਸਪਤਾਲਾਂ ‘ਚ ਲੈਕੇ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ+ਕ ਐਲਾਨਿਆ। ਇਸ ਮਗਰੋਂ ਪਰਿਵਾਰ ਦੇ ਲੋਕ ਰਮਨਦੀਪ ਨੂੰ ਸਰਕਾਰੀ ਹਸਪਤਾਲ ਖੰਨਾ ਲੈਕੇ ਆਏ। ਜਿੱਥੇ ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨਵਦੀਪ ਜੱਸਲ ਨੇ ਵੀ ਕੋਸ਼ਿਸ਼ ਕੀਤੀ, ਪ੍ਰੰਤੂ ਮਰੀਜ਼ ਦੇ ਸਾਹ ਨਹੀਂ ਚੱਲ ਰਹੇ ਸੀ। ਉਸਦੀ ਪਹਿਲਾਂ ਹੀ ਮੌ+ਤ ਹੋ ਚੁੱਕੀ ਸੀ। ਡਾਕਟਰ ਨਵਦੀਪ ਜੱਸਲ ਨੇ ਕਿਹਾ ਕਿ ਪਰਿਵਾਰ ਵਾਲਿਆਂ ਅਨੁਸਾਰ ਰਮਨਦੀਪ ਨੂੰ ਭਰਿੰਡ ਲੜੀ ਹੈ। ਪ੍ਰੰਤੂ ਮੌ+ਤ ਦੇ ਅਸਲੀ ਕਾਰਨ ਪੋਸਟ+ਮਾਰਟਮ ਰਿਪੋਰਟ ‘ਚ ਹੀ ਪਤਾ ਲਗਣਗੇ।

Story You May Like