The Summer News
×
Tuesday, 21 May 2024

ਲੁਧਿਆਣਾ ਪੁਲਿਸ ਨੇ ਨਕਲੀ ਅਫਸਰ ਬਣਕੇ ਲੋਕਾਂ ਨਾਲ ਠੱ. ਗੀ ਮਾਰਨ ਵਾਲੇ 2 ਮੁਲਜ਼ਮਾਂ ਨੂੰ ਕੀਤਾ ਕਾਬੂ

ਲੁਧਿਆਣਾ, 24 ਜੂਨ : ਲੁਧਿਆਣਾ ਪੁਲਿਸ ਵਲੋਂ ਭੈੜੇ ਅਨਸਰਾਂ ਦੇ ਖਿਲਾਫ ਚਲੀ ਮੁਹਿੰਮ ਨੂੰ ਸਮੇਂ ਵੱਡੀ ਸਫਲਤਾ ਮਿਲੀ। ਜਦੋਂ ਦੋ ਅਜਿਹੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ, ਜੋ ਨਕਲੀ ਕਰ ਵਿਭਾਗ ਤੇ ਪੁਲਿਸ ਦੇ ਅਫ਼ਸਰ ਬਣ ਕੇ ਲੋਕਾਂ ਨੂੰ ਠੱਗਦੇ ਸਨ। ਇਹਨਾਂ ਵਲੋਂ ਇੱਕ ਵਿਅਕਤੀ ਤੋਂ ਬੈਂਕ ਲੋਨ ਦਵਾਉਣ ਦੀ ਏਵਜ਼ ਦੇ ਵਿਚ 11 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿੱਚ ਕਿੰਗ ਪਿੰਨ ਗੋਪੀਚੰਦ ਉਰਫ ਮਾਨਵ ਹੈ, ਦੂਜੇ ਮੁਲਜ਼ਮ ਦੀ ਸ਼ਨਾਖਤ ਅਮਰੀਕ ਸਿੰਘ ਵਜੋਂ ਹੋਈ ਹੈ। ਪੀੜਤ ਨੂੰ ਡਰਾ ਧਮਕਾ ਕੇ ਉਹਨਾਂ ਵਲੋਂ ਇਹ ਠੱਗੀ ਮਾਰੀ ਗਈ ਸੀ। ਇਨ੍ਹਾਂ ਵੱਲੋਂ ਤਕਨੀਕ ਦੀ ਦੁਰਵਰਤੋਂ ਕਰਕੇ ਇਸ ਪੂਰੀ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਹੋਰ ਪੁੱਛਗਿੱਛ ਕਰੇਗੀ। ਜਿਸ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।

Story You May Like