The Summer News
×
Sunday, 19 May 2024

ਅਰਮਾਨ ਦੀ ਪਹਿਲੀ ਪਤਨੀ ਪਾਇਲ ਦੇ ਮਾਪਿਆਂ ਨੇ ਜਾਣੋ ਕਿਉਂ ਤੋੜਿਆ ਧੀ ਨਾਲ ਰਿਸ਼ਤਾ? ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ (ਸੋਨਮ ਮਲਹੋਤਰਾ) : YouTuber ਦੀ ਦੁਨੀਆ ਦਾ ਮਸ਼ਹੂਰ ਚਿਹਰਾ, ਜਿਸ ਨੂੰ ਦੁਨੀਆ ਦਾ ਹਰ ਇਕ ਇਨਸਾਨ ਜਾਣਦਾ ਹੋਵੇਗਾ, ਉਸ ਦਾ ਨਾਮ ਅਰਮਾਨ ਮਲਿਕ ਹੈ। ਅਰਮਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਦਾ ਵਿਸ਼ਾ ਬਣਿਆ ਸੀ। ਇਸ ਦੇ ਨਾਲ ਹੀ ਹੁਣ ਉਸ ਦਾ ਪਰਿਵਾਰ ਵੱਡਾ ਤੇ ਇਕ ਤਰ੍ਹਾ ਪੂਰਾ ਹੋ ਗਿਆ ਹੈ। ਅਰਮਾਨ ਦੀਆਂ ਦੋਵੇਂ ਪਤਨੀਆਂ ਨੂੰ ਬੱਚੇ ਹੋ ਗਏ ਹਨ। ਪਾਇਲ ਹੁਣ ਤਿੰਨ ਬੱਚਿਆ ਦੀ ਮਾਂ ਬਣ ਚੁੱਕੀ ਹੈ ਤੇ ਕ੍ਰਿਤਿਕਾ ਇਕ ਬੱਚੇ ਦੀ ਮਾਂ ਹੈ। ਅਰਮਾਨ ਹੁਣ ਚਾਰ ਬੱਚਿਆ ਦਾ ਪਿਤਾ ਬਣ ਚੁੱਕਾ ਹੈ। ਪਹਿਲੀ ਪਤਨੀ ਪਾਇਲ ਮਲਿਕ ਨੇ ਅੱਜ ਹੀ ਦੋ ਬੱਚਿਆ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਅਰਮਾਨ ਮਲਿਕ ਰੋਜ਼ਾਨਾ ਆਪਣੀ ਨਿੱਜੀ ਜ਼ਿੰਦਗੀ ਦੀਆਂ ਵੀਡਿਓ ਯੂਟਿਊਬ ‘ਤੇ ਪਾਉਂਦਾ ਰਹਿੰਦਾ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦਾ ਹੈ। ਅਰਮਾਨ ਮਲਿਕ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।


13


ਦਸ ਦਈਏ ਕਿ ਪਾਇਲ ਦੀ ਵੈਸੇ ਡਿਲਵਰੀ 1 ਮਈ ਨੂੰ ਹੋਣੀ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਕਰਕੇ 4 ਦਿਨ ਪਹਿਲਾ ਹੀ ਪਾਇਲ ਮਲਿਕ ਦੋ ਪਿਆਰੇ ਬੱਚਿਆ ਦੀ ਮਾਂ ਬਣ ਗਈ ਸੀ।  ਇਸ ਦੇ ਨਾਲ ਹੀ ਦਸ ਦਈਏ ਕੀ ਅਰਮਾਨ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੀ ਪਹਿਲੀ ਪਤਨੀ ਦਾ ਹਾਲ ਦੱਸਿਆ ਹੈ। ਉਹਨਾਂ ਨੇ ਦੱਸਿਆ ਕਿ ਪਾਇਲ ਨੂੰ ਅਚਾਨਕ ਪੇਟ ਵਿੱਚ ਤੇਜ਼ ਦਰਦ ਹੋਇਆ ਇਸ ਕਰਕੇ ਕ੍ਰਿਤਿਕਾ ਤੇ ਅਰਮਾਨ ਉਸਨੂੰ ਤੁਰੰਤ ਹਸਪਤਾਲ ਲੈ ਗਏ। ਜਦ ਹਸਪਤਾਲ ‘ਚ ਪਾਇਲ ਦਰਦ ਨਾਲ ਬੇਹੋਸ਼ ਹੋ ਰਹੀ ਸੀ ਤਾਂ ਉਸ ਵਕਤ ਉਹ ਆਪਣੇ ਮਾਤਾ ਪਿਤਾ ਨੂੰ ਯਾਦ ਕਰ ਰਹੀ ਸੀ। ਇਸ ਦੌਰਾਨ ਉਹ ਹੋਰ ਭਾਵੁਕ ਹੋ ਗਈ ਸੀ। ਇਸ ‘ਤੇ ਅਰਮਾਨ ਨੇ ਉਸ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਪਾਇਲ ਦੇ ਪਰਿਵਾਰ ਵਾਲੇ ਉਹਨਾਂ ਦੀ ਵੀਡੀਓ ਦੇਖਦੇ ਹੋਣਗੇ।  


12


ਪਾਇਲ ਨੇ ਵੀਡੀਓ ਰਾਹੀਂ ਭਾਵੁਕ ਹੋ ਕੇ ਆਪਣੇ ਮਾਤਾ ਪਿਤਾ ਨੂੰ ਕਿਹਾ  :-


ਅਰਮਾਨ ਦੀ ਪਤਨੀ ਪਾਇਲ ਨੇ ਕਿਹਾ ਕਿ "ਮਾ-ਪਾਪਾ ਮੈਨੂੰ ਯਕੀਨ ਹੈ ਕਿ ਤੁਸੀਂ ਸਾਡੇ ਵੀਡੀਓ ਦੇਖਦੇ ਹੋਵੋਗੇ, ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਬਹੁਤ ਹੀ ਖੁਸ਼ ਹੀ, ਮੰਮੀ – ਪਾਪਾ ਤੁਸੀਂ ਇਕ ਵਾਰ ਫਿਰ ਨਾਨਾ ਨਾਨੀ ਬਣਨ ਜਾ ਰਹੇ ਹੋ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ।


14


ਜਾਣੋ ਕਿਉਂ ਪਾਇਲ ਨਾਲ ਸਾਰੇ ਰਿਸ਼ਤੇ ਤੋੜੇ ਮਾਪਿਆ ਨੇ


ਅਰਮਾਨ ਤੇ ਪਾਇਲ ਦਾ ਜਦ ਵਿਆਹ ਹੋਇਆ ਸੀ ਤਾਂ ਪਾਇਲ ਦੇ ਪਰਿਵਾਰ ਵਾਲੇ ਉਹਨਾਂ ਦੋਵਾਂ ਦੇ ਵਿਆਹ ਤੋਂ ਖੁਸ਼ ਨਹੀਂ ਸੀ। ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹ  ਅਰਮਾਨ ਨਾਲ ਵਿਆਹ ਕਰੇਗੀ ਤਾਂ ਉਸ ਨੂੰ ਆਪਣਾ ਪਰਿਵਾਰ ਛੱਡਣਾ ਪਵੇਗਾ। ਫਿਰ ਅਜਿਹਾ ਹੀ ਹੋਇਆ, ਇਸ ਕਾਰਨ ਉਸ ਦੇ ਪਰਿਵਾਰ ਵਾਲੇ ਪਾਇਲ ਨਾਲ ਗੱਲ ਨਹੀਂ ਕਰਦੇ। ਇਸ ਤੋਂ ਬਾਅਦ ਅਰਮਾਨ ਤੇ ਕ੍ਰਿਤਿਕਾ ਦੇ ਵਿਆਹ ਤੋਂ ਬਾਅਦ ਪਾਇਲ ਆਪਣੇ ਘਰ ਗਈ ਸੀ, ਪਰ ਉਸ ਦੇ ਘਰਦਿਆਂ ਨੂੰ ਉਸ ਨੂੰ ਘਰ ਤੋਂ ਜਾਣ ਲਈ ਕਿਹਾ। ਇਸ ਤੋਂ ਬਾਅਦ ਕਦੇ ਵੀ ਪਾਇਲ ਦੇ ਮਾਤਾ ਪਿਤਾ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

Story You May Like