The Summer News
×
Monday, 20 May 2024

ਇੰਟਰਨੈਸ਼ਨਲ ਕੱਬਡੀ ਖਿਡਾਰੀ ਸ਼ੇਰਾ ਅਠਵਾਲ ਦੀ ਕੈਨੇਡਾ ਵਿੱਚ ਹੋਈ ਮੌਤ


ਗੁਰਦਾਸਪੁਰ, ਕੈਨੇਡਾ, 13 ਨਵੰਬਰ। ਇੰਟਰਨੈਸ਼ਨਲ ਖਿਡਾਰੀ ਸ਼ੇਰਾ ਅਠਵਾਲ ਸ਼ਮਸ਼ੇਰ ਸਿੰਘ ਜੋ ਖੇਡ ਕੱਬਡੀ ਚ ਆਪਣੀ ਵੱਖ ਪਹਿਚਾਣ ਬਣਾਉਣ ਵਾਲਾ ਨੌਜਵਾਨ ਦੀ ਕੈਨੇਡਾ ਵਿੱਚ ਅਚਾਨਕ ਮੌਤ ਹੋ ਗਈ। ਸ਼ੇਰੇ ਦੇ ਦੇਹਾਂਤ ਦਾ ਸੁਨੇਹਾ ਜਿਵੇ ਹੀ ਉਸ ਦੇ ਪਰਿਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਅਠਵਾਲ ਵਿਖੇ ਮਿਲਿਆ ਪਰਿਵਾਰ ਅਤੇ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਹੈ। ਨੌਜਵਾਨ ਦੇ ਇਸ ਦੁਨੀਆ ਛੱਡ ਜਾਣ ਦੇ ਨਾਲ ਪੂਰਾ ਪਰਿਵਾਰ ਸਹਿਮ ਅਤੇ ਗ਼ਮਗੀਨ ਹੈ।

 

ਸ਼ੇਰੇ ਦੇ ਚਾਚਾ ਨੇ ਦੱਸਿਆ ਕਿ ਸ਼ੇਰੇ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਪਿੰਡ ਡੇਢ ਮਹੀਨਾ ਦੀ  ਛੁੱਟੀ ਕੱਟ ਕੇ ਉਹ ਵਾਪਿਸ ਕੈਨੇਡਾ ਗਿਆ ਸੀ। ਉਹਨਾਂ ਦੱਸਿਆ ਕਿ ਪਰਿਵਾਰ ਲਈ ਵੱਡਾ ਦੁੱਖ ਦਾ ਸਮਾਂ ਹੈ।ਹੁਣ ਤਕ ਉਹਨਾਂ ਨੂੰ ਇਹੀ ਜਾਣਕਾਰੀ ਮਿਲੀ ਹੈ ਕਿ ਅਚਾਨਕ ਮੌਤ ਹੋਈ ਹੈ, ਜਦ ਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਅਤੇ ਉਸ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚਲੇਗਾ। ਉਥੇ ਹੀ ਇਲਾਕੇ ਭਰ ਵਿੱਚ ਸਹਿਮ ਦਾ ਮਾਹੌਲ ਹੈ।

    

Story You May Like