The Summer News
×
Friday, 17 May 2024

ਜੇਕਰ ਹੋਈ ਛੋਟੀ ਜਿਹੀ ਗਲਤੀ ਤਾਂ ਗੂਗਲ ਨੂੰ ਭਰਨਾ ਪਵੇਗਾ ਕਰੋੜਾ ਦਾ ਨੁਕਸਾਨ, ਜਾਣੋ ਕਿਵੇਂ..?

ਚੰਡੀਗੜ੍ਹ : ਦੱਸ ਦੇਈਏ ਕਿ ਇੰਟਰਨੈੱਟ ਸਰਚ ਫਰਮ ਗੂਗਲ ਦੀ Parent company Alphabet Inc ਨੂੰ ਵੱਡਾ ਝਟਕਾ ਲੱਗਿਆ ਹੈ। ਕੰਪਨੀ ਦੇ ਸ਼ੇਅਰਾਂ ਦੀ ਮਾਰਕੀਟ ਵੈਲਿਊ (Google Share Market Value) ਨੇ ਇੱਕ ਝਟਕੇ 'ਚ $ 100 ਬਿਲੀਅਨ ਘੱਟ ਹੋ ਗਈ। ਗੂਗਲ ਦੀParent company Alphabet ਦੇ ਸ਼ੇਅਰ ਬੀਤੇ ਦਿਨੀ 8 %ਜਾਂ $8.59 ਡਿੱਗ ਕੇ $99.05 'ਤੇ ਪਹੁੰਚ ਗਏ।


ਮੀਡੀਆ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਇਸ ਦੇ ਸ਼ੇਅਰਾਂ 'ਚ 8.9 ਫੀਸਦੀ ਦੀ ਗਿਰਾਵਟ ਆਈ ਸੀ। ਇਸਦੇ ਨਾਲ ਹੀ ਅਲਫਾਬੇਟ ਕੰਪਨੀ ਦੀ ਮਾਰਕੀਟ ਕੈਪ ਇੱਕ ਦਿਨ 'ਚ 100 ਬਿਲੀਅਨ ਡਾਲਰ ਘੱਟ ਹੋ ਗਈ ਹੈ ਜਾਣਕਾਰੀ ਮੁਤਾਬਕ ਹੁਣ ਇਹ 1.278 ਟ੍ਰਿਲੀਅਨ ਡਾਲਰ ਹੈ। ਦੱਸ ਦੇਈਏ ਕਿ ਹਾਲ ਹੀ 'ਚ ਭਾਰਤ ਦੇ ਅਰਬਪਤੀ ਗੌਤਮ ਅਡਾਨੀ ਦੇ ਸਮੂਹ 'ਤੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ 10 ਦਿਨਾਂ 'ਚ ਮਾਰਕਿਟ ਕੈਪ 100 ਅਰਬ ਡਾਲਰ ਤੱਕ ਘੱਟ ਗਿਆ ਸੀ।


ਇਕ ਗਲਤੀ ਅਤੇ 100 ਬਿਲੀਅਨ ਡਾਲਰ ਦਾ ਹੋਇਆ ਨੁਕਸਾਨ :


ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਮਾਈਕ੍ਰੋਸਾਫਟ ਨੇ ਇੱਕ ChatGPT ਚੈਟਬੋਟ ਪੇਸ਼ ਕੀਤਾ ਸੀ। ਜਿਸ ਨੂੰ ਸਰਚ ਇੰਜਣ ਦੀ ਨਵੀਂ ਤਕਨੀਕ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਗੂਗਲ ਦੀ ਪੇਰੈਂਟ ਕੰਪਨੀ ਨੇ ChatGPT ਦੇ ਜਵਾਬ 'ਚ ਚੈਟਬੋਟ ਬਾਰਡ(Bard) ਪੇਸ਼ ਕੀਤਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਦੇ ਪ੍ਰਚਾਰ ਲਈ ਟਵਿੱਟਰ 'ਤੇ ਇਕ ਛੋਟੀ ਵੀਡੀਓ ਪੋਸਟ ਕੀਤੀ , ਜਿਸ 'ਚ Bard ਨੇ ਇਕ ਗਲਤ ਜਾਣਕਾਰੀ ਦੇ ਦਿੱਤੀ।


(ਮਨਪ੍ਰੀਤ ਰਾਓ)

Story You May Like