The Summer News
×
Friday, 17 May 2024

ਗੈਸ ਏਜੰਸੀ ਵਿੱਚ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਦੇ ਲਗਾਏ ਆਰੋਪ, ਤਸਵੀਰਾਂ ਹੋ ਰਹੀਆਂ ਵਾਇਰਲ

ਰੂਪਨਗਰ : ਗੈਸ ਏਜੰਸੀ ਵਿੱਚ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਏਜੰਸੀ ਨੇ ਕਰਮਚਾਰੀ ਨੂੰ ਬਹਾਰ ਕੱਢਿਆ ਗਿਆ ਹੈ।  ਮਾਮਲਾ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਵਿਚ ਮੌਜੂਦ ਗੈਸ ਏਜੰਸੀ ਦਾ ਹੈ। ਏਜੰਸੀ ਦੇ ਕਰਿੰਦੇ ਵੱਲੋਂ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਆਪਣੀ ਜੇਬ ਭਰੀ ਜਾ ਰਹੀ ਸੀ। ਜ਼ਿਕਰਯੋਗ ਇਹ ਹੈ ਕਿ ਇਹ ਸ਼ਖ਼ਸ ਖਾਲੀ ਸਿਲੰਡਰਾਂ ਦੇ ਵਿਚ ਜੋ ਥੋੜ੍ਹੀ ਬਹੁਤ ਗੈਸ ਰਹਿ ਜਾਂਦੀ ਸੀ। ਉਸ ਨੂੰ ਦੂਸਰੇ ਸਿਲੰਡਰਾਂ ਵਿੱਚ ਸ਼ਿਫਟ ਕਰ ਦਿੰਦਾ ਹੈ ਅਤੇ ਉਹੀ ਸਿਲੰਡਰ ਲੋਕਾਂ ਨੂੰ ਦੇ ਦਿੱਤੀ ਜਾਂਦੀ ਹਨ। ਜਿਸ ਨਾਲ ਉਨ੍ਹਾਂ ਦੀ ਜੇਬ ਉੱਤੇ ਡਾਕਾ ਵੱਜਦਾ ਹੈ।


ਜ਼ਿਕਰਯੋਗ ਹੈ ਕਿ ਇਹ ਬਿਲਕੁਲ ਹੀ ਗ਼ੈਰਕਾਨੂੰਨੀ ਕੰਮ ਹੈ ਅਤੇ ਇਸ ਕੰਮ ਨੂੰ ਕਰਦੇ ਹੋਏ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਇਸ ਮਾਮਲੇ ਵਿੱਚ ਜਦੋਂ ਹੁਣ ਇੱਕ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆਕਿ ਉਨ੍ਹਾਂ ਦੀ ਜੇਬ ਉੱਤੇ ਡਾਕਾ ਵੱਜ ਰਿਹਾ ਹੈ ਅਤੇ ਖਾਲੀ ਸਿਲੰਡਰਾਂ ਵਿੱਚੋਂ ਜੋ ਗੈਸ ਬਚੀ ਹੁੰਦੀ ਹੈ। ਉਸ ਨੂੰ ਭਰ ਕੇ ਦੂਸਰੇ ਸਿਲੰਡਰਾਂ ਵਿੱਚ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ। ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗੈਸ ਏਜੰਸੀ ਕਮੇਟੀ ਦੇ ਪ੍ਰਧਾਨ ਹਰਮੇਸ਼ ਕੁਮਾਰ ਨੇ ਮੰਨਿਆ ਕਿ ਇਹ ਵੀਡੀਓ ਉਨ੍ਹਾਂ ਦੇ ਹੀ ਗੈਸ ਏਜੰਸੀ ਦੀ ਹੈ। ਜਿੱਥੇ ਸਿਲੰਡਰਾਂ ਵਿੱਚੋਂ ਚੋਰੀ ਦੇ ਨਾਲ ਗੈਸ ਭਰੀ ਜਾ ਰਹੀ ਹੈ ਅਤੇ ਜੋ ਸ਼ਖ਼ਸ ਇਹ ਕੰਮ ਕਰ ਰਿਹਾ ਉਨ੍ਹਾਂ ਦਾ ਪੁਰਾਣਾ ਮੁਲਾਜ਼ਮ ਹੈ।


Story You May Like