The Summer News
×
Tuesday, 21 May 2024

ਸਾਬਕਾ ਕਾਂਗਰਸੀ ਵਿਧਾਇਕ ਨੇ ਪਰਲਜ਼ ਗਰੁੱਪ ਦੇ ਪ੍ਰਮੋਟਰ ਨਿਰਮਲ ਸਿੰਘ ਭੰਗੂ ਨਾਲ ਮਾਰੀ ਠੱ. ਗੀ, 6 ਖਿਲਾਫ਼ ਮਾਮਲਾ ਦਰਜ

ਲੁਧਿਆਣਾ, 24 ਜੂਨ : ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਰਲਜ਼ ਗਰੁੱਪ ਦੇ ਪ੍ਰਮੋਟਰ ਨਿਰਮਲ ਸਿੰਘ ਭੰਗੂ ਨਾਲ ਸਾਢੇ ਤਿੰਨ ਕਰੋੜ ਰੁਪਏ ਦੀ ਠੱ. ਗੀ ਮਾਰਨ ਦੇ ਦੋਸ਼ ਹੇਠ ਸਾਬਕਾ ਕਾਂਗਰਸੀ ਵਿਧਾਇਕ ਸਮੇਤ ਛੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਦਕਿ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਬਾਕੀ ਤਿੰਨ ਦੀ ਭਾਲ ਲਈ ਪੁਲਿਸ ਵਲੋਂ ਛਾਪੇ. ਮਾਰੀ ਕੀਤੀ ਜਾ ਰਹੀ ਹੈ।


ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਸ਼ਿੰਦਰ ਸਿੰਘ ਨੇ ਥਾਣਾ ਸਰਾਭਾ ਨਗਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਚਾਚਾ ਨਿਰਮਲ ਸਿੰਘ ਭੰਗੂ ਜੋ ਪਰਲਜ਼ ਗਰੁੱਪ ਦੇ ਪ੍ਰਮੋਟਰ ਨੇ ਵੱਖ ਵੱਖ ਮਾਮਲਿਆਂ 'ਚ ਦਰਜ ਕੇਸਾਂ ਦੇ ਤਹਿਤ ਪਹਿਲਾਂ ਤਿਹਾੜ ਜੇਲ੍ਹ ਤੇ ਬਾਅਦ ਵਿੱਚ ਬਠਿੰਡਾ ਜੇਲ੍ਹ ਵਿਚ ਬੰਦ ਸੀ, ਨੂੰ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਮਿਲ ਕੇ ਦੱਸਿਆ ਕਿ ਉਸ ਦੇ ਸਰਕਾਰ ਵਿੱਚ ਕਈ ਤਾਰ ਹਨ ਤੇ ਉਸ ’ਤੇ ਕਈ ਚਿੱਟ ਫੰਡ ਕੇਸ ਹਨ, ਜਿਨ੍ਹਾਂ ਵਿੱਚ ਉਹ ਜ਼ਮਾਨਤ ’ਤੇ ਹੈ ਅਤੇ ਜੇਕਰ ਉਹ ਉਸ ਨੂੰ 5 ਕਰੋੜ ਰੁਪਏ ਦੇਵੇ ਤਾਂ ਉਹ ਰਿਹਾਅ ਕਰਵਾ ਸਕਦਾ ਹੈ। ਨਿਰਮਲ ਸਿੰਘ ਨੇ 3.5 ਕਰੋੜ ਐਡਵਾਂਸ ਤੇ ਡੇਢ ਕਰੋੜ ਕੰਮ ਹੋਣ ਤੋਂ ਬਾਅਦ ਦੇਣ 'ਤੇ ਸਹਿਮਤੀ ਦਿੱਤੀ।


ਇਸ ਤੋਂ ਬਾਅਦ ਨਿਰਮਲ ਸਿੰਘ ਨੇ ਸ਼ਿਕਾਇਤਕਰਤਾ ਸ਼ਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਸ਼ਿੰਦਰ ਸਿੰਘ ਨੇ ਗਿਰਧਾਰੀ ਲਾਲ ਤੋਂ 3.5 ਕਰੋੜ ਰੁਪਏ ਵਿਆਜ 'ਤੇ ਲੈ ਲਏ, ਜਿਸ ਨੇ ਡੀਡੀ ਬਣਾ ਕੇ ਵੱਖ-ਵੱਖ ਫਰਮਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ। ਪਰ ਜਦੋਂ ਉਸ ਨੇ 3.5 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਜਿਨ੍ਹਾਂ ਕੰਪਨੀਆਂ/ਫਰਮਾਂ ਨੂੰ ਉਸ ਨੇ ਸਾਰਾ ਪੈਸਾ ਟਰਾਂਸਫਰ ਕੀਤਾ ਸੀ, ਉਹ ਫਰਜ਼ੀ ਸਨ। ਇਸ ਤਰ੍ਹਾਂ ਗਿਰਧਾਰੀ ਲਾਲ ਨੇ ਪ੍ਰੀਤਮ ਸਿੰਘ ਕੋਟਭਾਈ ਨਾਲ ਠੱਗੀ ਮਾਰੀ ਸੀ। ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜੀਵਨ ਸਿੰਘ ਵਾਸੀ ਧੌਲਾ ਗਿੱਦੜਬਾਹਾ, ਦਲੀਪ ਕੁਮਾਰ ਤ੍ਰਿਪਾਠੀ ਕਾਨਪੁਰ ਰੋਡ ਲਖਨਊ, ਸੰਜੇ ਸ਼ਰਮਾ ਫਰੀਦਾਬਾਦ ਹਰਿਆਣਾ, ਸਈਦ ਪ੍ਰਵੇਜ਼ ਹੇਮਾਨੀ ਵਾਸੀ ਲਖਨਊ, ਧਰਮਵੀਰ ਵਾਸੀ ਧੌਲਾ ਗਿੱਦੜਬਾਹਾ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜੀਵਨ ਸਿੰਘ, ਧਰਮਵੀਰ ਅਤੇ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Story You May Like