लुधियाना के लोग पीढ़ीगत राजनीति पर नहीं बल्कि काम पर वोट देंगे - अशोक पराशर पप्पी
ਮੁਲਾਜ਼ਮ, ਵਰਕਰ ਤੇ ਮਜ਼ਦੂਰ ਕਰਨਗੇ ਦੋ ਰੋਜ਼ਾ ਦੇਸ਼ਵਿਆਪੀ ਹੜਤਾਲ
ਚੰਡੀਗੜ੍ਹ : 28 ਤੇ 29 ਮਾਰਚ ਨੂੰ ਦੋ ਰੋਜ਼ਾ ਕੌਮੀ ਹੜਤਾਲ ਦਾ ਸੱਦਾ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਦਿੱਤਾ ਹੈ। ਟੈਲੀਕਾਮ, ਬੈਂਕਿੰਗ, ਬਿਜਲੀ, ਰੇਲਵੇ ਅਤੇ ਟਰਾਂਸਪੋਰਟ ਆਦਿ ਸੇਵਾਵਾਂ ਹੜਤਾਲ ਕਾਰਨ ਦੇਸ਼ਭਰ ‘ਚ ਪ੍ਰਭਾਵਤ ਹੋ ਸਕਦੀਆਂ ਹਨ। ਸਾਂਝੇ ਫੋਰਮ ਨੇ ਹੜਤਾਲ ‘ਚ 20 ਕਰੋੜ ਵਰਕਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਟਰੇਡ ਯੂਨੀਅਨਾਂ ਲੇਬਰ ਕੋਡ ਅਤੇ ਨਿੱਜੀਕਰਨ ਖਤਮ ਕਰਨ ਦੀ ਮੰਗ ਕਰ ਰਹੀਆਂ ਹਨ। ਠੇਕਾ ਮਜ਼ਦੂਰਾਂ ਨੂੰ ਰੈਗੂਲਰ ਕਰਨ ਅਤੇ ਮਨਰੇਗਾ ਉਜ਼ਰਤਾਂ ਵਧਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।