The Summer News
×
Monday, 20 May 2024

ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਨੇ ਵੱਖ ਵੱਖ ਥਾਵਾਂ ਤੇ ਜਾ ਕੇ ਲਿਆ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ

ਸ੍ਰੀ ਮੁਕਤਸਰ ਸਾਹਿਬ 30 ਮਈ : ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਵੀ ਅੱਜ  ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਸ਼੍ਰੀ ਮੁਕਤਸਰ ਸਾਹਿਬ ਵਲੋਂ ਜਿਲ਼ੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰ ਵਿਚ ਜਾਕੇ ਇਸ ਮੁਹਿੰਮ ਜਾਇਜ਼ਾ ਲਿਆ ਗਿਆ ਅਤੇ ਬਾਰਿਸ਼ ਦੇ ਮੌਸਮ ਵਿਚ ਗਲੀਆਂ ਵਿਚ ਖੜੇ ਪਾਣੀ ਦੋਰਾਨ ਵੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾ ਰਹੀਆਂ ਟੀਮਾਂ ਦੀ ਹੋਂਸਲਾ ਅਫਜਾਈ ਕੀਤੀ ।ਉਨ੍ਹਾਂ ਵਲੋਂ ਭਾਗਸਰ, ਰਹੁੜਿਆਂਵਾਲੀ, ਚੱਕਸ਼ੇਰੇਵਾਲਾ, ਅਬੋਹਰ ਰੋਡ ਝੁੱਗੀਆਂ, ਗੋਨੇਆਂਣਾ ਰੋਡ, ਜਲਾਲਾਬਾਦ ਰੋਡ, ਜੋਧੂ ਕਲੋਨੀ ਵਿਚ ਜਾ ਕੇ ਪਲਸ ਪੋਲੀਓ ਟੀਮਾਂ ਦੀ ਸੁਪਰਵਿਜਨ ਕੀਤੀ ਗਈ।


ਇਸ ਮੌਕੇ ਉਹਨਾਂ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 0-5 ਸਾਲ ਤੱਕ ਦੇ 88750 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ ਸਨ ਜਿਨ੍ਹਾਂ ਵਿਚੋਂ ਪਹਿਲੇ ਦਿਨ 41009 ਅਤੇ ਦੂਜੇ ਦਿਨ 30683 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾ ਦਿੱਤੀਆਂ ਹਨ ਅਤੇ ਅੱਜ ਵੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ ਘਰ ਜਾ ਕੇ ਪੋਲੀਓ ਬੁੰਦਾ ਤੋਂ ਵਾਝੇਂ ਰਹਿ ਗਏ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾ ਨੂੰ ਪੋਲੀਓ ਬੂੰਦਾ ਪਿਲਾਈਆਂ ਜਾ ਰਹੀਆਂ ਹਨ ਤਾਂ ਜ਼ੋ ਕੋਈ ਵੀ ਬੱਚਾ ਪੋਲੀਓ ਬੂੰਦਾ ਪੀਣ ਤੋਂ ਵਾਂਝਾ ਨਾ ਰਹਿ ਸਕੇ ਅਤੇ ਪੋਲੀਓ ਦੀ ਬਿਮਾਰੀ ਦੇ ਦੇਸ਼ ਵਿੱਚੋਂ ਕੀਤੇ ਗਏ ਖਾਤਮੇ ਨੂੰ ਬਰਕਰਾਰ ਰੱਖਿਆ ਜਾ ਸਕੇ।


ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਪ੍ਰੋਗਰਾਮ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਵਲੋਂ ਪਲਸ ਪੋਲੀਓ ਮੁਹਿੰਮ ਦੀ ਸੁਪਰਵਿਜ਼ਨ ਕੀਤੀ ਜਾ ਰਹੀ ਹੈ ਅਤੇ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ।ਉਨ੍ਹਾ ਕਿਹਾ ਕਿ ਸਰਕਾਰ ਵਲੋਂ ਵਧੀਆ ਕੁਲਾਅਲਟੀ ਦੀ ਪੋਲੀਓ ਵੈਕਸੀਨ ਮੁਹੱਇਆ ਕਰਵਾਈ ਗਈ ਹੈ ਅਤੇ ਇਸ ਵੈਕਸੀਨ ਦਾ ਰੱਖ ਰੱਖਾਅ ਪੂਰੇ ਤਾਪਮਾਨ ਤੇ ਰੱਖਿਆ ਗਿਆ ਹੈ ਜਿਸ ਲਈ ਜਿਲ੍ਹੇ ਵਿਚ ਵੱਖ ਵੱਖ ਥਾਂਵਾਂ ਤੇ 24 ਕੋਲਡ ਸਟੋਰਜ਼ ਪੁਆਇੰਟ ਬਣਾਏ ਗਏ ਸਨ ਜਿੱਥੋਂ ਸਾਰੀਆਂ ਟੀਮਾਂ ਨੂੰ ਵੈਕਸੀਨ ਕੈਰੀਅਰਾਂ ਰਾਹੀਂ ਵੈਕਸੀਨ ਦਿੱਤੀ ਜਾ ਰਹੀ ਹੈ ਤਾਂ ਜੋ ਵੈਕਸੀਨ ਦੀ ਗੁਣਵਤਾ ਬਰਕਰਾਰ ਰੱਖੀ ਜਾ ਸਕੇ।ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਸਾਡੇ ਦੇਸ਼ ਵਿਚ ਹੋਏ ਪੋਲੀਓ ਦੀ ਬੀਮਾਰੀ ਦੇ ਹੋਏ ਖਾਤਮੇ ਨੂੰ ਬਰਕਰਾਰ ਰੱਖਣ ਲਈ 0 ਸਾਲ ਤੋ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੁੰਦਾਂ ਜਰੂਰ ਪਿਲਾਈਆਂ ਜਾਣ ਭਾਵੈ ਬੱਚਾ ਬਿਮਾਰ ਹੋਵੇ, ਪਹਿਲਾਂ ਬੂੰਦਾ ਪੀ ਚੁੱਕਾ ਹੋਵੇ, ਜਾਂ ਨਵਜੰਮਿਆ ਹੋਵੇ।

Story You May Like