The Summer News
×
Sunday, 19 May 2024

ਭਾਰਤ ਦੇ ਝੰਡੇ ਦੇ ਅਪਮਾਨ ‘ਤੇ ਟ੍ਰੋਲ ਹੋਏ ਦਿਲਜੀਤ ਨੇ ਕਿਹਾ “ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰੋ ਯਾਰ”

ਚੰਡੀਗੜ੍ਹ (ਸੋਨਮ ਮਲਹੋਤਰਾ) -  ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੀਤਾ ਕੁਝ ਅਜਿਹਾ ਜੋ ਕਿ ਅੱਜ ਤਕ ਨਹੀਂ ਹੋਇਆ ਦਸ ਦਈਏ ਕਿ ਦਿਲਜੀਤ ਦੋਸਾਂਝ ਅਜਿਹਾ ਪਹਿਲਾ ਭਾਰਤੀ ਗਾਇਕ ਹੈ, ਜਿਸ ਨੇ ਕੋਚੇਲਾ ਫੈਸਟੀਵਲ 2023 ‘ਚ Performance ਕੀਤਾ ਹੈ। ਦਿਲਜੀਤ ਦੋਸ਼ਾਂਝ ਇਸ Performance ਤੋਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਦਿਲਜੀਤ ਦੀ ਕੋਚੇਲਾ ‘ਚ concert ਦੇਖ ਕੇ ਬੇਹੱਦ ਖੁਸ਼ ਹਨ। ਇਸ ਦੇ ਨਾਲ ਹੀ ਖੁਸ਼ੀ ਭਰੇ ਮਾਹੌਲ ‘ਚ ਲੋਕਾਂ ਨੇ ਦਿਲਜੀਤ ‘ਤੇ ਕੁਝ ਆਰੋਪ ਲਗਾਏ ਹਨ। ਗਾਇਕ ਨੇ ਇਸ ਦਾ ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।


6-2


ਕੋਚੇਲਾ ਚ ਦਿਲਜੀਤ ਦੀ ਇਕ ਵੀਡੀਓ ਹੋ ਰਹੀ ਕਾਫੀ ਵਾਇਰਲ


ਕੋਚੇਲਾ ਫੈਸਟੀਵਲ ਦੌਰਾਨ ਦਿਲਜੀਤ ਦੇ ਕਾਫੀ ਸਾਰੇ ਵੀਡੀਓ ਵਾਇਰਲ ਹੋਏ ਉਹਨਾਂ ਵਿੱਚੋਂ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਦਿਲਜੀਤ ਨੇ ਭਾਰਤੀ ਝੰਡਾ ਲਈ ਇਕ ਲੜਕੀ ਨੂੰ ਕਿਹਾ ਕਿ “ਇਹ ਕੁੜੀ ਮੇਰੇ ਦੇਸ਼ ਦਾ ਝੰਡਾ ਲੈ ਕੇ ਚੱਲ ਰਹੀ ਹੈ, ਮੇਰੇ ਸਾਰੇ ਪੰਜਾਬੀ ਭੈਣਾਂ-ਭਰਾਵਾਂ ਲਈ ਤੇ ਨਾਲ ਹੀ ਮੇਰੇ ਦੇਸ਼ ਲਈ ਹੈ ਕਿ ਨਕਾਰਾਤਮਕਤਾ ਤੋਂ ਦੂਰ ਰਹੋ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸੰਗੀਤ ਹਰ ਕਿਸੇ ਦਾ ਹੈ। ਇਹ ਹੀ ਕਹਿਣ ‘ਤੇ ਦਿਲਜੀਤ ਦਾ ਵੀਡੀਓ ਕਾਫੀ ਟ੍ਰੋਲ ਹੋ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਦਿਲਜੀਤ ਨੇ ਇਸ ਦੇ ਨਾਲ ਦੇਸ਼ ਦੇ ਝੰਡੇ ਦਾ ਬੁਰੀ ਤਰ੍ਹਾ ਅਪਮਾਨ ਕੀਤਾ ਹੈ।


6-4


 ਦਿਲਜੀਤ ਨੇ ਦਿੱਤਾ ਕਰਾਰ ਜਵਾਬ


ਦਿਲਜੀਤ ਨੂੰ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਹੈ। ਦਸ ਦਈਏ ਕਿ ਦਿਲਜੀਤ ਨੇ ਉਹਨਾਂ ਨੂੰ ਕਰਾਰਾ ਦਿੰਦੇ ਹੋਏ ਕਿਹਾ ਕਿ " ਮੈਂ ਸਭ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਵਿੱਚ ਫੇਕ ਨਿਊਜ਼ ਨਾ ਫੈਲਾਓ, ਮੈਂ ਕਿਹਾ ਸੀ ਕੀ ਇਹ ਮੇਰੇ ਦੇਸ਼ ਦਾ ਝੰਡਾ ਹੈ, ਮੇਰੇ ਦੇਸ਼ ਦੇ ਲਈ ਹੈ। ਜੇਕਰ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ, ਕਿਉਂਕਿ ਕੋਚੇਲਾ ਇੱਕ ਵੱਡਾ ਮਿਊਜ਼ੀਕਲ ਫੈਸਟੀਵਲ ਆ ਇੱਥੇ ਹਰ ਦੇਸ਼ ਦੇ ਲੋਕ ਆਉਂਦੇ ਹਨ, ਇਸ ਲਈ ਮਿਊਜ਼ੀਕ ਸਭ ਦਾ ਸਾਂਝਾ ਹੈ। ਸਹੀ ਗੱਲ ਨੂੰ ਪੁੱਠੀ ਕਿਵੇਂ ਘੁਮਾਉਣਾ ਕੋਈ ਤੁਹਾਡੇ ਵਰਗੀਆਂ ਤੋਂ ਸਿੱਖੇ,ਹੁਣ ਇਸ ਨੂੰ ਵੀ ਗੂਗਲ ਕਰ ਲਿਓ।

Story You May Like