The Summer News
×
Sunday, 19 May 2024

ਦੀਪਿਕਾ ਨੇ ਆਪਣੇ ਪਤੀ ਦੀ ਅਜਿਹੀ ਸਟੋਰੀ ਕੀਤੀ ਸਾਂਝੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਨਹੀਂ ਰੋਕ ਪਾਏ ਆਪਣਾ ਹਾਸਾ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦਾ ਜੋੜੀ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਹੈ। ਰਣਵੀਰ ਸਿੰਘ ਆਪਣੇ ਵੱਖਰੇ ਸਟਾਇਲ ਕਰਕੇ ਅਤੇ ਦੀਪਿਕਾ ਆਪਣੇ ਵੱਖਰੇ ਅੰਦਾਜ਼ ਕਾਰਨ ਬਹੁਤ ਹੀ ਮਸ਼ਹੂਰ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਮਸ਼ਹੂਰ ਜੋੜੀ ਸਿਰਫ ਨਿੱਜੀ ਜ਼ਿੰਦਗੀ ਵਿੱਚ ਹੀ ਨਹੀਂ ਬਲਕਿ ਪਰਦੇ ਉਤੇ ਵੀ ਕਾਫੀ ਮਸ਼ਹੂਰ ਹੈ। ਦੋਵੇਂ ਹੀ ਸੋਸ਼ਲ ਮੀਡੀਆ ਉਤੇ ਐਕਟਿਵ ਰਹਿੰਦੇ ਹਨ। ਜਿੱਥੇ ਰਣਵੀਰ ਤੇ ਦੀਪਿਕਾ ਦੋਵੇਂ ਹੀ ਇਕ ਦੂਜੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੋਵਾਂ ਨੂੰ ਹਮੇਸ਼ਾ ਹੀ ਮਜ਼ਾਕੀਆ ਪਲਾਂ ਦਾ ਆਨੰਦ ਲੈਂਦੇ ਦੇਖਿਆ ਜਾਂਦਾ ਹੈ। ਹਾਲਹੀ ‘ਚ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆਂ ਹੈਂਡਲ ਉਤੇ ਇਕ ਸਟੋਰੀ ਸਾਂਝੀ ਕੀਤੀ ਹੈ। ਜਿਸ ਵਿਚ ਉਸ ਨੇ ਆਪਣੇ ਪਤੀ ਰਣਵੀਰ ਦੀ ਮੀਮ ਸਾਂਝੀ ਕੀਤੀ ਹੈ।


2


ਦੀਪਿਕਾ ਨੇ ਸਾਂਝੀ ਕੀਤੀ ਇਹ ਸਟੋਰੀ


ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਇਕ ਸਟੋਰੀ ਸਾਂਝੀ ਕੀਤੀ ਹੈ ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦੀਪਿਕਾ ਨੇ ਆਪਣੀ ਸਟੋਰੀ ਵਿੱਚ ਇਕ ਮੀਮ ਸਾਂਝੀ ਕੀਤੀ ਹੈ, ਜਿਸ ਵਿਚ ਦੋ ਕਾਰਟੂਨ ਕਿਰਦਾਰ ਵਿੱਚ ਦੋ ਵਿਅਕਤੀ ਨਜ਼ਰ ਆ ਰਹੇ ਹਨ ਅਤੇ ਇਹਨਾ ਵਿੱਚੋਂ ਇਕ ਨੇ ਦੂਜੇ ਨੂੰ ਫੜ ਕੇ ਰੱਖਿਆ ਹੈ। ਉਸ ਨੇ ਦੂਜੇ ਨੂੰ ਇਸ ਫੜਿਆ ਹੋਇਆ ਹੈ ਕਿਉਂ ਕਿ ਉਹ ਹੋਰ ਪੌਦੇ ਲੈਣ ਬਾਰੇ ਕਹਿ ਰਿਹਾ ਹੈ। ਇਸ ਤੋਂ ਤੁਸੀਂ ਜਾਣ ਹੀ ਗਏ ਹੋਣਗੇ ਜੋੜੀ ਵਿਚੋਂ ਇਕ ਬਹੁਤ ਹੀ nature lover ਹੈ। ਉਸ ਨੇ ਇਸ ਸਟੋਰੀ ਉਤੇ ਆਪਣੇ ਪਤੀ ਰਣਵੀਰ ਸਿੰਘ ਨੂੰ ਟੈੱਗ ਵੀ ਕੀਤਾ ਹੈ।


1


ਦੋਵਾਂ ਨੂੰ ਇਵੇਂ ਹੋਇਆ ਪਿਆਰ


ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਵੀਰ ਤੇ ਦੀਪਿਕਾ ਕਾਫੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸੀ। ਉਹਨਾਂ ਦੋਵਾਂ ਦੀ ਫਿਲਮ ਆਈ ਸੀ ਰਾਮਲੀਲਾ ਜਿਸ ਵਿਚ ਦੋਵਾਂ ਨੇ ਪ੍ਰੇਮੀ- ਪ੍ਰੇਮੀਕਾ ਦਾ ਕਿਰਦਾਰ ਅਦਾ ਕੀਤਾ ਸੀ। ਇਸ ਫਿਲਮ ਤੋਂ ਦੋਵੇਂ ਇਕ ਦੂਜੇ ਦੇ ਕਾਫੀ ਕਰੀਬ ਆ ਗਏ, ਇਕ ਦੂਜੇ ਨੂੰ ਡੇਟ ਕਰਨ ਲੱਗ ਗਏ ਸੀ। ਦੋਵੇਂ 6 ਸਾਲ ਤੱਕ relationship ਵਿਚ ਰਹੇ, ਜਿਸ ਤੋਂ ਬਾਅਦ ਦੋਵਾਂ ਨੇ ਆਪਣੇ relationship ਨੂੰ ਹੋਰ ਮਜ਼ਬੂਤ ਕਰਨ ਲਈ ਵਿਆਹ ਕਰਨ ਦਾ ਫੈਸਲਾ ਕੀਤਾ। 2018 ਵਿੱਚ ਰਣਵੀਰ ਤੇ ਦੀਪਿਕਾ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ।


(Sonam Malhotra)

Story You May Like