The Summer News
×
Tuesday, 21 May 2024

ਕਰਜ਼ੇ ਅਤੇ ਆਰਥਿਕ ਤੰਗੀ ਨੇ ਲਈਆਂ ਜਾਨਾਂ, ਸਮਰਾਲਾ ’ਚ ਕਰਜ਼ਦਾਰ ਵਿਅਕਤੀ ਨੇ ਕੀਤੀ ਖੁਦਕਸ਼ੀ ਅਤੇ ਦੂਜੇ ਦੀ ਘਰ ’ਚੋਂ ਮਿਲੀ ਲਾਸ਼

ਸਮਰਾਲਾ, 18 ਮਈ (ਦਿਨੇਸ਼ ਭਰਦਵਾਜ) : ਸਮਰਾਲਾ ਦੇ ਪਿੰਡ ਦੀਵਾਲਾ ਵਿਖੇ ਆਰਥਿਕ ਤੰਗੀ ਨਾਲ ਜੂਝ ਰਹੇ ਇੱਕ ਵਿਅਕਤੀ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਮੋੜ ਸਕਣ ਉਸ ਵਲੋਂ ਘਰ ਵਿਚ ਹੀ ਪੱਖੇ ਨਾਲ ਲੱਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਤੇ ਇੱਕ ਹੋਰ ਦੂਜੇ ਮਾਮਲੇ ਵਿਚ ਪਿੰਡ ਲੋਪੋਂ ਵਿਖੇ ਘਰ ’ਚ ਇੱਕਲੇ ਰਹਿੰਦੇ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਲਾਸ਼ ਪੁਲਸ ਨੂੰ ਮਿਲੀ ਹੈ।


ਪਹਿਲਾ ਮਾਮਲਾ ਨੇੜਲੇ ਪਿੰਡ ਦੀਵਾਲਾ ਦਾ ਹੈ, ਜਿੱਥੇ ਕਿ ਲੰਬੇ ਸਮੇਂ ਤੋਂ ਆਰਥਿਕ ਤੰਗੀ ਅਤੇ ਕਰਜ਼ੇ ਦੇ ਬੋਝ ਨਾਲ ਜੁਝ ਰਹੇ 50 ਸਾਲਾ ਵਿਅਕਤੀ ਕੁਲਵੰਤ ਸਿੰਘ ਨੇ ਅੱਜ ਆਪਣੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਲਵੰਤ ਸਿੰਘ ਕਈ ਸਾਲ ਵਿਦੇਸ਼ ਵਿਚ ਰਹਿ ਕੇ ਆਇਆ ਸੀ ਅਤੇ ਐਥੇ ਆਕੇ ਉਸ ਨੇ ਆਪਣਾ ਕੰਮ ਕੀਤਾ, ਪਰ ਉਸ ਦੀ ਦੁਕਾਨ ਕਈ ਵਾਰ ਫੇਲ ਹੋ ਗਈ। ਇਸ ਤੋਂ ਬਾਅਦ ਉਹ ਕਰਜ਼ੇ ਵਿਚ ਡੁੱਬ ਗਿਆ ਅਤੇ ਹੁਣ ਕਿਸ਼ਤਾਂ ਵੀ ਵਾਪਸ ਨਹੀਂ ਹੋ ਰਹੀਆਂ ਸਨ। ਜਿਸ ਕਰਕੇ ਕੁਲਵੰਤ ਸਿੰਘ ਮਾਨਸਿਕ ਤੋਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਉਸ ਕੋਲੋ ਘਰ ਦਾ ਖਰਚਾ ਵੀ ਨਹੀਂ ਚਲਾਇਆ ਜਾ ਰਿਹਾ ਸੀ। ਇਸ ਦੇ ਚਲਦੇ ਉਸ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ।


ਉਥੇ ਹੀ ਦੂਜਾ ਮਾਮਲਾ ਸਮਰਾਲਾ ਦੇ ਨੇੜਲੇ ਪਿੰਡ ਲੋਪੋਂ ਦਾ ਹੈ ਜਿਥੇ ਆਪਣੀ ਘਰਵਾਲੀ ਨਾਲ ਤਲਾਕ ਹੋਣ ਮਗਰੋਂ ਘਰ ਵਿਚ ਹੀ ਇੱਕਲੇ ਰਹਿੰਦੇ ਚਰਨਜੀਤ ਸਿੰਘ ਨਾਮਕ ਵਿਅਕਤੀ ਦੀ ਲਾਸ਼ ਉਸ ਦੇ ਘਰ ਵਿਚੋਂ ਬਰਾਮਦ ਹੋਈ ਹੈ। ਇਸ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦਾ ਖੁਲਾਸਾ ਪਿੰਡ ਵਾਸੀਆਂ ਨੂੰ ਉਸ ਦੇ ਘਰ ਵਿਚੋਂ ਬਦਬੂ ਆਉਣ ਮਗਰੋਂ ਹੋਇਆ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।

Story You May Like