The Summer News
×
Monday, 20 May 2024

ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸ਼ੀਅਤ ਲਈ ਬਾਲ ਭਲਾਈ ਕੌਂਸਲ ਮੁਕਾਬਲਿਆਂ ਨੂੰ ਕਰੇਗਾ ਉਤਸ਼ਾਹਿਤ-ਡਾ. ਪ੍ਰੀਤ ਕੰਵਲ

ਕਪੂਰਥਲਾ :ਜਿਲ੍ਹਾ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ ਡਾ. ਪ੍ਰੀਤ ਕੰਵਲ ਨੇ ਕਿਹਾ ਹੈ ਕਿ ਕੌਂਸਲ ਵਲੋਂ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਵੱਖ-ਵੱਖ  ਵੰਨਗੀਆਂ ਦੇ ਮੁਕਾਬਲਿਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਉਹ ਅੱਜ ਰੈਡ ਕਰਾਸ ਵਿਖੇ ਬਾਲ ਭਲਾਈ ਕੌਂਸਲ ਵਲੋਂ ਜਿਲ੍ਹਾ, ਡਵੀਜਨ ਤੇ ਸੂਬਾ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਵੰਡਣ ਸਬੰਧੀ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰ ਰਹੇ ਸਨ।


ਉਨ੍ਹਾਂ ਕਿਹਾ ਕਿ ਕੌਂਸਲ ਵਲੋਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਪਲੇਟਫਾਰਮ ਮੁਹੱਈਆ ਕਰਵਾਕੇ ਭਵਿੱਖੀ ਮੁਕਾਬਲੇ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।ਉਨ੍ਹਾਂ ਕੌਂਸਲ ਦੇ ਅਹੁਦੇਦਾਰਾਂ ਨੂੰ ਇਹ ਵੀ ਕਿਹਾ ਕਿ ਉਹ ਬੱਚਿਆਂ ਨਾਲ ਸਬੰਧਿਤ ਗਤੀਵਿਧੀਆਂ ਦਾ ਸਾਲਾਨਾ ਖਾਕਾ ਤਿਆਰ ਕਰਨ ਤਾਂ ਜੋ ਇਨ੍ਹਾਂ ਅੰਦਰ ਤੇਜੀ ਤੇ ਨਿਰੰਤਰਤਾ ਲਿਆਂਦੀ ਜਾ ਸਕੇ।


ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਵਿਚ ਸੈਨਿਕ ਸਕੂਲ ਕਪੂਰਥਲਾ ਦੇ ਵਿਦਿਆਰਥੀ ਅਨੀਕੇਤ ਸਿੰਘ, ਦੁਰਗਾ ਨੰਦ ਚੌਧਰੀ, ਸਾਹਿਲ ਸਿੰਘ, ਸੁਧੀਰ ਕੁਮਾਰ ਸ਼ਾਮਿਲ ਹਨ। ਇਸ ਤੋਂ ਇਲਾਵਾ ਐਮ.ਜੀ.ਐਨ. ਸਕੂਲ ਦੇ ਖੁਸ਼ਦੀਪ ਸੇਠੀ, ਸਾਈ ਅਨੰਤਾ , ਹਰਸਿਮਰਤ ਕੌਰ, ਆਸ਼ਿਮਾ, ਸਰਗੁਣ ਕੌਰ, ਆਮਿਯਾ ਘਈ, ਮਾਸਟਰ ਵੰਸ਼, ਐਵੀਆਨਾ ਜੋਲੀ, ਮਿਆਨ ਮਦਾਨ, ਅਲਨਕਿ੍ਤਾ, ਪ੍ਰਭਾਂਸ, ਸਿਮਰਨਪ੍ਰੀਤ ਕੌਰ, ਸਿਮਰਦੀਪ ਕੌਰ ਸ਼ਾਮਿਲ ਹਨ। ਐਮ.ਡੀ.ਐਸ.ਸੀ. ਸਕੂਲ ਦੇ ਸ਼ਰਨ, ਪ੍ਰਿੰਸ ਤੋਂ ਇਲਾਵਾ ਜੀ.ਬੀ. ਪਬਲਿਕ ਸਕੂਲ ਦੇ ਨਵਦੀਪ ਕੌਰ ਨੂੰ ਵੀ ਸਰਟੀਫਿਕੇਟ ਦਿੱਤੇ ਗਏ।


ਅਨੰਦ ਪਬਲਿਕ ਸਕੂਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਅੰਗਿਤਾ, ਡੀ.ਏ.ਵੀ. ਮਾਡਲ ਸਕੂਲ ਤੋਂ ਨਵਿਆ, ਕਮਾਲਿਆ ਖਾਲਸਾ ਹਾਈ ਸਕੂਲ ਤੋਂ ਗੁਰਲੀਨ ਕੌਰ, ਬਾਵਾ ਲਾਲਵਾਨੀ ਪਬਲਿਕ ਸਕੂਲ ਤੋਂ ਮਰਿਅਮ ਅਲੀ ਖਾਨ ਤੇ ਡਿਪਸ ਤੋਂ ਅਦਿਤੀ ਕੁਮਾਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੈਡ ਕਰਾਸ ਦੇ ਸਕੱਤਰ ਆਰ. ਸੀ. ਬਿਰਹਾ ਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।


 

Story You May Like