The Summer News
×
Tuesday, 21 May 2024

ਸਿੱਖਿਆ ਦੇ ਚਾਨਣ ਨੂੰ ਜਗ੍ਹਾ ਕੇ ਵਿਅਕਤੀ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਅਧਿਆਪਕ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ - ਐਂਡ, ਵਿਜੇ ਕਲਸੀ

ਲੁਧਿਆਣਾ : ਵਾਰਡ ਨੰ: 3 ਦੇ ਇੰਚਾਰਜ ਐਡਵੋਕੇਟ ਵਿਜੇ ਕੁਮਾਰ ਕਲਸੀ ਨੇ ਸਮੂਹ ਦੇਸ਼ ਵਾਸੀਆਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ,ਅਧਿਆਪਕ ਦਾ ਪਹਿਲਾ ਫਰਜ਼ ਹੈ ਕਿ ਉਹ ਸਹੀ ਸੇਧ ਦੇਵੇ ਅਧਿਆਪਕ ਦੇ ਸੰਘਰਸ਼ਾਂ ਦਾ ਸਨਮਾਨ ਕਰਨ ਲਈ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਭਾਰਤ ਵਿੱਚ ਅਧਿਆਪਕ ਦਿਵਸ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ।


ਸਿੱਖਿਆ ਸ਼ਾਸਤਰੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਸੰਘਰਸ਼ ਨੂੰ ਯਾਦ ਕਰਨ ਲਈ ਅਧਿਆਪਕ ਦਿਵਸ ਮਨਾਇਆ ਗਿਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਨੂੰ ਸਿੱਖਿਅਤ ਕਰਨ ਵਿਚ ਗੁਜ਼ਾਰਿਆ।ਪੜ੍ਹਾਈ ਦਾ ਅਰਥ ਸਿਰਫ ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰਨਾ ਹੀ ਨਹੀਂ, ਉਨ੍ਹਾਂ ਦੇ ਦਿਲਾਂ 'ਤੇ ਹਾਂ ਪੱਖੀ ਅਸਰ ਛੱਡਣਾ ਵੀ ਹੈ,ਜਿਸ ਨੂੰ ਸਿਰਫ਼ ਅਧਿਆਪਕ ਹੀ ਯਕੀਨੀ ਬਣਾ ਸਕਦੇ ਹਨ।ਸਾਡੇ ਬੱਚੇ ਸਾਡੇ ਕੋਲ ਮਹੱਤਵਪੂਰਨ ਕੀਮਤੀ ਜਾਇਦਾਦ ਹਨ ਇਸ ਜਾਇਦਾਦ ਨੂੰ ਨਵੇਂ ਖੰਭ ਦੇਣ 'ਚ ਸਮਾਜ ਅਤੇ ਸਰਕਾਰ ਦੇ ਇਲਾਵਾ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ।ਸਿੱਖਿਆ ਦੇ ਚਾਨਣ ਨੂੰ ਜਗਾ ਕੇ ਵਿਅਕਤੀ,ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ|

Story You May Like