The Summer News
×
Friday, 17 May 2024

ਬ੍ਰਹਮਾ ਕੁਮਾਰੀ ਸ਼ਿਵਾਨੀ ਨੇ ਸ਼ੋਅ ‘ਚ ਪਹੁੰਚ ਕੇ ਸ਼ਹਿਨਾਜ਼ ਨੂੰ ਦਿੱਤਾ ਆਸ਼ਿਰਵਾਦ, ਦੇਖੋ Video

ਚੰਡੀਗੜ੍ਹ - 'ਬਿੱਗ ਬੌਸ' ਫੇਮ ਸ਼ਹਿਨਾਜ਼ ਗਿੱਲ ਦਾ ਚੈਟ ਸ਼ੋਅ ਕਾਫੀ ਮਸ਼ਹੂਰ ਹੋ ਗਿਆ ਹੈ। ਬਾਲੀਵੁੱਡ ਦੀਆਂ ਮਸ਼ਹੂਰ ਹਸਤਿਆਂ ਉਸ ਦੇ ਚੈਟ ਸ਼ੋਅ ਵਿੱਚ ਆਉਂਦੀਆਂ ਹਨ। ਦਸ ਦਈਏ ਕਿ ਬ੍ਰਹਮਾ ਕੁਮਾਰੀ ਸ਼ਿਵਾਨੀ, ਜਿਹਨਾਂ ਨੂੰ ਬੀਕੇ ਸ਼ਿਵਾਨੀ ਕਿਹਾ ਜਾਂਦਾ ਹੈ। ਉਹ ਵੀ ਸ਼ਹਿਨਾਜ਼ ਦੇ ਬਹੁਤ ਕਰੀਬ ਹੈ, ਉਹ ਵੀ ਸ਼ਹਿਨਾਜ਼ ਦੇ ਸ਼ੋਅ  ‘ਤੇ ਆਏ। ਬੀਕੇ ਸ਼ਿਵਾਨੀ ਪਹਿਲੀ ਵਾਰ ਸ਼ਹਿਨਾਜ਼ ਦੇ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਵਿੱਚ ਨਜ਼ਰ ਆਏ। ਇੰਨਾ ਹੀ ਨਹੀਂ ਅਭਿਨੇਤਰੀ ਸ਼ਹਿਨਾਜ਼ ਨੇ ਉਨ੍ਹਾਂ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।


ਬ੍ਰਹਮਾ ਕੁਮਾਰੀ ਸ਼ੋਅ 'ਚ ਪਹੁੰਚ ਕੇ ਸ਼ਹਿਨਾਜ਼ ਨੂੰ ਦਿੱਤਾ ਆਸ਼ਿਰਵਾਦ


ਸ਼ਹਿਨਾਜ਼ ਨੇ ਬ੍ਰਹਮਾ ਕੁਮਾਰੀ ਬੀਕੇ ਸ਼ਿਵਾਨੀ ਨਾਲ ਤਸਵੀਰ ਸਾਂਝੀ 'ਚ ਦੋਵੇਂ ਕੈਮਰੇ ਅੱਗੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀਆਂ ਹਨ। ਹਮੇਸ਼ਾ ਗਲੈਮਰਸ ਨਜ਼ਰ ਆਉਣ ਵਾਲੀ ਸ਼ਹਿਨਾਜ਼ ਬਹੁਤ ਹੀ ਸਾਧਾਰਨ ਲੁੱਕ 'ਚ ਨਜ਼ਰ ਆਈ। ਸ਼ਹਿਨਾਜ਼ ਦਾ ਸਧਾਰਨ  ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਤਸਵੀਰ ਸਾਂਝੀ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਕਿ, ''ਮੇਰੀ ਪਸੰਦੀਦਾ ਬੀਕੇ ਸ਼ਿਵਾਨੀ ਨਾਲ ਸ਼ੂਟ ਕੀਤਾ ਗਿਆ, ਮੇਰਾ ਅੱਜ ਤੱਕ ਦਾ ਸਭ ਤੋਂ ਵਧੀਆ ਐਪੀਸੋਡ ਰਿਹਾ।'' ਬ੍ਰਹਮਾ ਕੁਮਾਰੀ ਨੇ ਸ਼ੋਅ 'ਚ ਪਹੁੰਚ ਕੇ ਸ਼ਹਿਨਾਜ਼ ਨੂੰ ਆਸ਼ਿਰਵਾਦ ਦਿੱਤਾ।


ਜਾਣੋ ਕੌਣ ਹੈ ਬ੍ਰਹਮਾ ਕੁਮਾਰੀ ਬੀਕੇ ਸ਼ਿਵਾਨੀ?


ਬੀਕੇ ਸ਼ਿਵਾਨੀ, ਜਿਸਨੂੰ ਸਾਰੀ ਦੁਨੀਆਂ ਬਹੁਤ ਮੰਨਦੀ ਹੈ। ਦੁਨੀਆਂ ਬੀਕੇ ਸ਼ਿਵਾਨੀ ਦੀਦੀ ਵੀ ਕਹਿ ਕੇ ਬੁਲਾਉਂਦੇ ਹਨ, ਇਸ ਦੇ ਨਾਲ ਹੀ ਦਸ ਦਈਏ ਕਿ  ਬ੍ਰਹਮਾ ਕੁਮਾਰੀਸ ਦੀ ਅਧਿਆਤਮਿਕ ਸੰਸਥਾ ਦੀ ਪ੍ਰਚਾਰਕ ਹੈ। ਸ਼ਹਿਨਾਜ਼ ਬੀਕੇ ਸ਼ਿਵਾਨੀ ਦੀਦੀ ਨਾਲ ਕਾਫੀ ਸਮੇਂ ਤੋਂ ਚੰਗੀ ਜਾਣਪਛਾਣ ਹੈ।


ਸ਼ਹਿਨਾਜ਼ ਗਿੱਲ ਦਾ ਕਰ ਰਹੀ ਇਸ ਪ੍ਰੋਜੇਕਟ ਚ ਕੰਮ


ਸ਼ਹਿਨਾਜ਼ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਸਲਮਾਨ ਖਾਨ ਦੀ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਦਾ ਇਹ ਹੁਣ ਤਕ ਦਾ ਵੱਡਾ ਪ੍ਰੋਜੇਕਟ ਹੈ। ਦਸ ਦਈਏ ਕਿ ਸਲਮਾਨ ਖਾਨ  ਦੀ ਇਹ ਫਿਲਮ 'ਕਿਸ ਕਾ ਭਾਈ ਕਿਸ  ਕੀ ਜਾਨ' ਈਦ ਦੇ ਦਿਨ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਪੂਜਾ ਹੇਗੜੇ ਵੀ ਅਹਿਮ ਕਿਰਦਾਰ ‘ਚ ਨਜ਼ਰ ਆਵੇਗੀ।

Story You May Like