The Summer News
×
Friday, 17 May 2024

BB OTT 2 : Bigg Boss OTT ‘ਚ ਇਹ ਪ੍ਰਤੀਯੋਗੀ ਲੈਣ ਜਾ ਰਹੇ ਹਿੱਸਾ, ਪ੍ਰਸ਼ੰਸਕਾਂ ਨਾਮ ਜਾਣ ਕੇ ਰਹਿ ਜਾਣਗੇ ਹੈਰਾਨ

ਚੰਡੀਗੜ੍ਹ : Bigg Boss  ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। Bigg Boss OTT ਦਾ ਦੂਜਾ ਸੀਜ਼ਨ ਆ ਰਿਹਾ ਹੈ, ਜੋ ਕਿ ਕਾਫੀ ਦਿਲਚਸਪ ਲੱਗ ਰਿਹਾ ਹੈ। ਲੋਕ ਇਹ ਸ਼ੋਅ ਦੇਖਣ ਲਈ ਬਹੁਤ ਹੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਪਹਿਲਾ ਸੀਜ਼ਨ ਕਰਨ ਜੌਹਰ ਨੇ ਹੋਸਟ ਕੀਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ Bigg Boss OTT ਦਾ ਦੂਜਾ ਸ਼ੀਜ਼ਨ ਸਲਮਾਨ ਖਾਨ ਹੀ ਹੋਸਟ ਕਰਨਗੇ। ਸਲਮਾਨ ਖਾਨ ਪਹਿਲੀ ਵਾਰ ਬਿੱਗ ਬੌਸ ਦੇ ਓਟੀਟੀ ਸੀਜ਼ਨ ਨੂੰ ਵੀ ਹੋਸਟ ਕਰਨਗੇ। ਸ਼ੋਅ ਦੇ ਮੇਕਰਸ ਨੇ ਪ੍ਰਸ਼ੰਸਕਾਂ ਨੂੰ ਹਾਲ ਹੀ 'ਚ ਸ਼ੋਅ ਦੇ ਕੰਟੈਸਟੈਂਟ ਨੂੰ ਲੈ ਕੇ ਹਿੰਟ ਦਿੱਤਾ ਹੈ।  ਹੁਣ ਇਸ ਦੇ ਨਾਲ ਹੀ ਉਹਨਾਂ ਨੇ ਘਰ ਦੇ ਅੰਦਰ ਦੀ ਝਲਕ ਦਿਖਾਈ ਹੈ।


5-1


ਕਿਸ ਦਿਨ ਸ਼ੁਰੂ ਹੋਵੇਗਾ ਸ਼ੀਜ਼ਨ 2


Bigg Boss OTT ਦਾ ਦੂਜਾ ਸ਼ੀਜ਼ਨ 17 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਸ਼ੁਰੂ ਹੋਣ ਲਈ ਕੁਝ ਹੀ ਦਿਨ ਬਚੇ ਹਨ। ਦਸ ਦਈਏ ਕਿ ਇਹ ਸ਼ੋਅ JioCinema 'ਤੇ ਸਟ੍ਰੀਮ ਹੋਣ ਜਾ ਰਿਹਾ ਹੈ। ਇਸ ਸ਼ੋਅ ਦੇ ਹੋਸਟ ਸਭ ਦੇ ਪਸੰਦੀਦਾ ਅਦਾਕਾਰ ਸਲਮਾਨ ਖਾਨ ਹੀ ਰਹਿਣਗੇ। ਪ੍ਰਸ਼ੰਸਕ ਇਸ ਸ਼ੋਅ ਦੇ ਆਉਣ ਲਈ ਕਾਫੀ ਖੁਸ਼ ਹਨ। ਹਾਲਹੀ ‘ਚ Bigg Boss OTT 2 ਦਾ ਦਿਲਚਸਪ ਪ੍ਰੋਮੋ ਰਿਲੀਜ਼ ਹੋਇਆ ਹੈ। ਜੋ ਕਿ ਬਹੁਤ ਹੀ ਮੱਜ਼ੇਦਾਰ ਲੱਗ ਰਿਹਾ ਹੈ। Bigg Boss OTT ਦੀ ਵੀਡੀਓ ਕੁਝ ਹੀ ਮਿੰਟਾ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਪ੍ਰਸ਼ੰਸਕਾਂ ਨੂੰ ਵੀਡੀਓ ਕਾਫੀ ਪਸੰਦ ਆਇਆ, ਜਿਸ ਨੂੰ ਲੈ ਕੇ ਲੋਕ ਕਾਫੀ ਕੁਮੈਂਟ ਕਰ ਰਹੇ ਹਨ। ਸਲਮਾਨ ਖਾਨ ਨੇ ਹੀ Bigg Boss OTT ਦਾ ਪ੍ਰੋਮੋ shoot ਕੀਤਾ ਹੈ।


5-2


ਬਿੱਗ ਬੌਸ OTT 2 ਚ ਹਿੱਸਾ ਲੈਣਗੇ ਇਹ ਪ੍ਰਤੀਯੋਗੀ  


Bigg Boss OTT 2 ਦੇ ਪੁਸ਼ਟੀ ਕੀਤੇ ਪ੍ਰਤੀਯੋਗੀਆਂ ਵਿੱਚੋਂ ਆਲੀਆ ਸਿੱਦੀਕੀ, ਫਲਕ ਨਾਜ਼ ਦੇ ਨਾਲ ਹੀ ਅਕਾਂਕਸ਼ਾ ਪੁਰੀ, ਅੰਜਲੀ ਅਰੋੜਾ, ਅਵਿਨਾਸ਼ ਸਚਦੇਵ, ਪਲਕ ਪੁਰਸਵਾਨੀ, ਜੀਆ ਸ਼ੰਕਰ, ਪੁਨੀਤ ਸੁਪਰਸਟਾਰ ਤੇ ਬਬੀਕਾ ਧੁਰਵੇ ਆਦਿ  ਸ਼ਾਮਲ ਹਨ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ Sunny leone ਵੀ ਸ਼ੋਅ ਦਾ ਹਿੱਸਾ ਬਣ ਸਕਦੀ ਹੈ।


5-3


ਵਾਈਲਡ ਕਾਰਡ Enters


ਫਿਲਹਾਲ ਸ਼ੋਅ ਦੀ ਸ਼ੁਰੂਆਤ ਹਾਲੇ ਹੋਏ ਨਹੀਂ ਹੈ ਕਿ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਜੋ Bigg boss ਵਿਚ ਆ ਰਹੇ ਹਨ ਉਹਨਾਂ ਦਾ ਨਾਮ ਦੀ ਲਿਸਟ ਤਾਂ ਬਣ ਚੁਕੀ ਹੈ ਇਸ ਦੇ ਨਾਲ ਹੀ ਜੋ ਸ਼ੋਅ ਦੇ ਦੌਰਾਨ ਵਾਈਲਡ ਕਾਰਡ ਆ ਸਕਦੇ ਹਨ ਉਹਨਾਂ ਦੀ ਲਿਸਟ ਵੀ ਤਿਆਰ ਹੀ ਕੀਤੀ ਗਈ ਹੈ। ਉਹਨਾਂ ਦੇ ਨਾਮ ਕੀ ਹੋਣਗੇ ਇਸ ਬਾਰੇ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਜਲਦ ਉਹਨਾਂ ਨਾਮਾਂ ਦਾ ਵੀ ਖੁਲਾਸਾ ਹੋ ਜਾਵੇਗਾ।


(Sonam Malhotra)

Story You May Like