The Summer News
×
Sunday, 19 May 2024

ਸਰਕਾਰੀ ਡਿਸਪੈਂਸਰੀਆਂ ਚ ਡਿਊਟੀ ਤੇ ਨਾ ਜਾਣ ਵਾਲਿਆ ਤੇ ਹੋਏਗੀ ਕਾਰਵਾਈ : ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ : ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਆਪਣੇ ਦਫਤਰ ਵਿਖੇ 73 ਲੋਕਾਂ ਨੂੰ ਬੁਢਾਪਾ ਪੈਨਸ਼ਨ ਮਨਜੂਰੀ ਪੱਤਰ ਸੌਂਪੇ ਇਸ ਤੋਂ ਪਹਿਲਾਂ ਉਹਨਾਂ ਵਲੋਂ ਇਕ ਔਰਤ ਦੀ ਸ਼ਿਕਾ. ਇਤ ਤੇ ਅਚਨਚੇਤ ਪਿੰਡ ਖਤਰਾਈ ਖੁਰਦ ਦੀ ਸਰਕਾਰੀ ਡਿਸਪੈਂਸਰੀ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੂੰ ਕੁਝ ਅਧਿਕਾਰੀ ਡਿਊਟੀ ਦੇ ਮੌਜੂਦ ਨਹੀਂ ਮਿਲੇ ਅਤੇ ਔਰਤ ਦੇ ਦੋ, ਸ਼ਾਂ ਮੁਤਾਬਿਕ ਗੈਰਹਾਜ਼ਰ ਅਧਿਕਾਰੀ ਵਲੋਂ ਉਹਨਾਂ ਦੇ ਕੰਮ ਤੇ ਪੈਸਿਆਂ ਦੀ ਮੰਗ ਕਰਕੇ ਰੋਕ ਲਗਾਈ ਗਈ ਰਹੀ ਜਿਸ ਤੋਂ ਬਾਅਦ ਕੈਬਿਨਟ ਮੰਤਰੀ ਵਲੋਂ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ।


ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਪਣੇ ਵਾਦੇ ਅਨੁਸਾਰ ਉਹਨਾਂ ਵਲੋਂ ਘਰ ਘਰ ਸਰਕਾਰੀ ਸਕੀਮਾਂ ਨੂੰ ਲੈਕੇ ਜਾਣ ਦੇ ਉਦੇਸ਼ ਨਾਲ ਕੈਂਪ ਲਗਾ ਕੁਲ 73 ਲੋਕਾਂ ਨੂੰ ਬੁਢਾਪਾ ਪੈਨਸ਼ਨ ਮਨਜੂਰੀ ਪੱਤਰ ਸੌਂਪੇ ਗਏ ਤੇ ਜਲਦ ਬਾਕੀ ਥਾਵਾਂ ਤੇ ਵੀ ਸਰਕਾਰੀ ਸਹੂਲਤਾਂ ਨੂੰ ਘਰ ਘਰ ਤੱਕ ਲਾਗੂ ਕੀਤਾ ਜਾਏਗਾ। ਓਹਨਾ ਕਿਹਾ ਕਿ ਉਹ ਕਿਸੇ ਪਿੰਡ ਵਿਚ ਲੋਕਾਂ ਦੇ ਫਰਿਆਦ ਸੁਣਨ ਪਹੁੰਚੇ ਸਨ ਜਿੱਥੇ ਇਕ ਔਰਤ ਵਲੋਂ ਪਤੀ ਦੀ ਮੌਤ ਦਾ ਪ੍ਰਮਾਣ ਪੱਤਰ ਲੈਣ ਲਈ ਪਿੰਡ ਦੀ ਡਿਸਪੈਂਸਰੀ ਦੇ ਡਾਕਟਰਾਂ ਤੇ ਪੈਸੇ ਮੰਗਣ ਅਤੇ ਕੰਮ ਨਾ ਕਰਨ ਦੇ ਦੋ/ਸ਼ ਲਗਾਏ ਗਏ ਜਿਸ ਤੋਂ ਬਾਅਦ ਉਹਨਾਂ ਵਲੋਂ ਮੌਕੇ ਤੇ ਪਹੁੰਚ ਸਹਿਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ।


ਓਹਨਾ ਕਿਹਾ ਕਿ ਡਿਊਟੀ ਚ ਕੋਤਾਹੀ ਵਰਤਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਏਗਾ। ਤੇ ਜਲਦ ਇਲਾਕੇ ਦੇ ਹੋਰਨਾਂ ਥਾਵਾਂ ਤੇ ਜਾਕੇ ਛਾਪੇਮਾਰੀ ਕੀਤੀ ਜਾਵੇਗੀ। ਟਰੈਵਲ ਏਜੰਟਾਂ ਬਾਰੇ ਪੁੱਛੇ ਇਕ ਸਵਾਲ ਤੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 10 ਜੁਲਾਈ ਤਕ ਵਿਭਾਗ ਵਲੋਂ ਅਸਲੀ ਅਤੇ ਨਕਲੀ ਇਮੀਗ੍ਰੇਸ਼ਨ ਸੈਂਟਰਾਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਨਕਲ਼ੀ ਇਮੀਗ੍ਰੇਸ਼ਨ ਸੈਂਟਰਾਂ ਦਾ ਵੇਰਵਾ ਇਕੱਠਾ ਕਰਨ ਤੋਂ ਬਾਅਦ ਉਹਨਾਂ ਤੇ ਕ਼ਾ.ਨੂਨੀ ਕਾਰਵਾਈ ਕੀਤੀ ਜਾਏਗੀ।

Story You May Like