The Summer News
×
Friday, 17 May 2024

ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋ ਕੇ 80 ਦੇ ਕਰੀਬ, ਸੰਸਦ ‘ਚ ਉੱਠੇ ਸਵਾਲ

ਲੁਧਿਆਣਾ : ਅੱਜ ਤੋਂ ਸ਼ੁਰੂ ਹੋਏ ਸੰਸਦ ਦੇ ਮੌਨਸੂਨ ਸਤਰ ਵਿੱਚ ਵੀ ਰੁਪਏ ਦੇ ਟੁੱਟਣ ਦਾ ਮੁੱਦਾ ਉੱਠਿਆ.ਲੋਕ ਸਭਾ ਵਿੱਚ ਇਸ ਦੇ ਨਾਲ ਜੁੜੇ ਇਕ ਸਵਾਲ ਦੇ ਲਿਖਿਤ ਜਵਾਬ ਵਿੱਚ ਕੇਂਦਰ ਸਰਕਾਰ ਨੇ ਮੰਨਿਆ ਕਿ ਬੀਤੇ ਅੱਠ ਸਾਲਾਂ ਦੇ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ 16.08 ਰੁਪਏ (25.39%) ਦੀ ਗਿਰਾਵਟ ਆਈ ਹੈ. ਜਨਵਰੀ 2022 ਤੋਂ ਅਮਰੀਕੀ ਡਾਲਰ ਦੇ ਮੁਕਾਬਲੇ ਡੋਮੈਸਟਿਕ ਕਰੰਸੀ ਵਿੱਚ ਲਗਭਗ 7.5% ਦੀ ਗਿਰਾਵਟ ਆਈ ਹੈ ਜਨਵਰੀ ਦੇ ਵਿੱਚ ਰੁਪਿਆ 73.50 ਦੇ ਕਰੀਬ ਸੀ|


ਇਸ ਦੌਰਾਨ ਸੰਸਦ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰੁਪਏ ਦੇ ਟੁੱਟਣ ਦੇ ਕਾਰਨ ਦੱਸੇ. ਉਨ੍ਹਾਂ ਕਿਹਾ ਕਿ ਰੂਸ ਯੂਕਰੇਨ ਜੰਗ ਵਰਗੇ ਗਲੋਬਲ ਫੈਕਟਰ, ਕੱਚੇ ਤੇਲ ਦੀ ਕੀਮਤਾਂ ਵਿੱਚ ਵਾਧਾ ਅਤੇ ਗਲੋਬਲ ਫਾਇਨੈਂਸ਼ੀਅਲ ਕੰਡੀਸ਼ਨ ਦਾ ਕੜਾ ਹੋਣਾ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਕਮਜ਼ੋਰ ਹੋਣ ਦਾ ਪ੍ਰਮੁੱਖ ਕਾਰਨ ਹੈ. ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਪਾਊਂਡ, ਜਾਪਾਨੀ ਯੇਨ ਤੇ ਯੂਰੋ ਵਰਗੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਤੁਲਨਾ ਤੋਂ ਜ਼ਿਆਦਾ ਕਮਜ਼ੋਰ ਹੋਈ ਹੈ ਅਤੇ ਭਾਰਤੀ ਰੁਪਿਆ 2022 ਵਿਚ ਇਨਾਂ ਕਰੰਸੀਜ਼ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ|


ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਦੇ ਇਹ ਨੁਕਸਾਨ ਅਤੇ ਫ਼ਾਇਦੇ ਹਨ :


ਨੁਕਸਾਨ : ਕੱਚੇ ਤੇਲ ਦਾ ਆਯਾਤ ਮਹਿੰਗਾ ਹੋਵੇਗਾ ਜਿਸ ਦੇ ਨਾਲ ਮਹਿੰਗਾਈ ਵਧੇਗੀ ਦੇਸ਼ ਦੇ ਵਿੱਚ ਸਬਜ਼ੀਆਂ ਤੇ ਖਾਧ ਪਦਾਰਥ ਵੀ ਮਹਿੰਗੇ ਹੋ ਜਾਣਗੇ. ਇਸ ਦੇ ਨਾਲ ਭਾਰਤੀਆਂ ਨੂੰ ਡਾਲਰ ਵਿੱਚ ਪੇਮੇਂਟ ਕਰਨਾ ਵੀ ਭਾਰੀ ਪਵੇਗਾ ਯਾਨੀ ਵਿਦੇਸ਼ ਘੁੰਮਣਾ ਮਹਿੰਗਾ ਹੋਵੇਗਾ. ਵਿਦੇਸ਼ਾਂ ‘ਚ ਜਾ ਕੇ ਪੜ੍ਹਾਈ ਕਰਨੀ ਵੀ ਹੁਣ ਮਹਿੰਗੀ ਹੋ ਜਾਵੇਗੀ|


ਫ਼ਾਇਦਾ : ਨਿਰਯਾਤ ਕਰਨ ਵਾਲਿਆਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਪੇਮੇਂਟ ਡਾਲਰ ‘ਚ ਮਿਲੇਗੀ ਜਿਸ ਨਾਲ ਉਸ ਨੁੂੰ ਰੁਪਏ ਵਿੱਚ ਬਦਲ ਕੇ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ. ਇਸ ਦੇ ਨਾਲ ਵਿਦੇਸ਼ ‘ਚ ਮਾਲ ਵੇਚਣ ਵਾਲੀ ਆਈਟੀ ਅਤੇ ਹੋਰ ਕੰਪਨੀਆਂ ਦਾ ਫ਼ਾਇਦਾ ਵੀ ਹੋਵੇਗਾ|


Story You May Like