The Summer News
×
Sunday, 19 May 2024

ਮਹਿਲਾਵਾਂ ਨੂੰ Periods ਦੌਰਾਨ ਛੁੱਟੀ ਦੇਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਗਈ ਦਾਇਰ

ਚੰਡੀਗੜ੍ਹ : Periods ਦੀ ਸਮੱਸਿਆ ਲਈ ਔਰਤਾਂ ਨੂੰ ਹਰ ਮਹੀਨੇ ਛੁੱਟੀ ਦੇਣ ਲਈ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਮੀਡੀਆ ਸੂਤਰਾਂ  ਮੁਤਾਬਕ ਸ਼ੈਲੇਂਦਰ ਮਨੀ ਤ੍ਰਿਪਾਠੀ ਨੇ ਅਦਾਲਤ 'ਚ ਇਹ ਪਟੀਸ਼ਨ ਦਾਇਰ ਕੀਤੀ ਹੈ।


ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਕੰਮਕਾਜੀ ਔਰਤਾਂ ਨੂੰ Periods ਦੌਰਾਨ ਛੁੱਟੀ ਦਿੱਤੀ  ਜਾਵੇ। ਕਈ ਕੰਪਨੀਆਂ ਪੇਡ ਪੀਰੀਅਡ ਛੁੱਟੀ ਦੀ ਪੇਸ਼ਕਸ਼ ਕਰਦੀਆਂ ਹਨ। Periods  ਦੌਰਾਨ ਔਰਤਾਂ ਨੂੰ ਬਹੁਤ ਦਰਦ ਹੁੰਦਾ ਹੈ। ਦੱਸ ਦੇਈਏ ਕਿ ਇਹ ਪਟੀਸ਼ਨ ਤ੍ਰਿਪਾਠੀ ਨੇ 10 ਜਨਵਰੀ ਨੂੰ ਦਾਇਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀਆਂ ਗਰਭ ਅਵਸਥਾ ਲਈ ਛੁੱਟੀ ਦਿੰਦੀਆਂ ਹਨ, ਪਰ Periods ਲਈ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਜਿਹੇ ਨਿਯਮਾਂ ਨੂੰ ਲਾਗੂ ਕਰਨਾ ਚਾਹੀਦਾ ਹੈ।


ਔਰਤਾਂ ਨਾਲ ਵੀ ਬਰਾਬਰੀ ਵਾਲਾ ਸਲੂਕ ਹੋਣਾ ਚਾਹੀਦਾ ਹੈ। ਸ਼ੈਲੇਂਦਰ ਤ੍ਰਿਪਾਠੀ ਨੇ ਕਿਹਾ ਕਿ 2018 ਵਿੱਚ ਸ਼ਸ਼ੀ ਥਰੂਰ ਨੇ ਔਰਤਾਂ ਦੇ ਜਿਨਸੀ ਪ੍ਰਜਨਨ ਅਤੇ Periods  ਅਧਿਕਾਰ ਬਿੱਲ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਚੀਨ, ਜਾਪਾਨ, ਤਾਈਵਾਨ, ਇੰਡੋਨੇਸ਼ੀਆ, ਸਪੇਨ ਅਤੇ ਜ਼ੈਂਬੀਆ ਵਰਗੇ ਕਈ ਦੇਸ਼ਾਂ ਵਿੱਚ ਮਾਹਵਾਰੀ ਲਈ ਛੁੱਟੀ ਦਿੱਤੀ ਜਾਂਦੀ ਹੈ।

Story You May Like