The Summer News
×
Monday, 20 May 2024

ਹੁਣ ਸਕੂਲੀ ਬੱਚਿਆਂ ਦੇ ਹੱਥਾਂ ‘ਚ ਕਲਮ ਨਹੀਂ ਚਲ ਰਹੇ ਹਥਿਆਰ, ਜਾਣੋ ਪੂਰਾ ਮਾਮਲਾ

ਪੈਨਸਿਲਵੈਨੀਆ : ਪੈਨਸਿਲਵੈਨੀਆ ਦੇ ਇਕ ਹਾਈ ਸਕੂਲ ਵਿਚ ਵਿਦਿਆਰਥੀ ਨੇ ਗੋਲੀ ਚਲਾ ਕੇ ਇਕ ਵਿਦਿਆਰਥੀ ਨੂੰ ਜ਼ਖ਼ਮੀ ਕਰ ਦਿੱਤਾ। ਏਰੀ ਦੇ ਪਬਲਿਕ ਸਕੂਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜ਼ਖ਼ਮੀ ਹੋਏ ਵਿਦਿਆਰਥੀ ਦੀ ਹਾਲਤ ਸਥਿਰ ਹੈ । ਏਰੀ ਪੁਲਿਸ ਵਿਭਾਗ ਦੇ ਉਪ ਮੁਖੀ ਮਾਈਕ ਨੋਲਨ ਨੇ ਦੱਸਿਆ ਕਿ ਸ਼ੱਕੀ ਦੋਸ਼ੀ ਵਿਦਿਆਰਥੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਵਿਦਿਆਰਥੀ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਹੈ ਤੇ ਉਸ ਦੀ ਭਾਲ ਲਈ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਇਹ ਅਚਨਚੇਤ ਵਾਪਰੀ ਘਟਨਾ ਨਹੀਂ ਹੈ। ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਮਾਪਿਆਂ ਵਿਚ ਅਫ਼ਰਾ ਤਫ਼ਰੀ ਮੱਚ ਗਈ ਤੇ ਉਹ ਆਪਣੇ ਬੱਚਿਆਂ ਬਾਰੇ ਜਾਣਕਾਰੀ ਲੈਣ ਲਈ ਸਕੂਲ ਵੱਲ ਭੱਜੇ। ਫਿਲਹਾਲ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ।


Story You May Like