The Summer News
×
Friday, 17 May 2024

Life Certificate ਜਮ੍ਹਾ ਨਾ ਕਰਵਾਉਣ 'ਤੇ ਰੁਕ ਸਕਦੀ ਹੈ ਤੁਹਾਡੀ ਪੈਨਸ਼ਨ, ਪੜ੍ਹੋ ਖ਼ਬਰ

ਚੰਡੀਗੜ੍ਹ : ਜੇਕਰ ਗੱਲ ਪੈਨਸ਼ਨ ਦੀ ਕਰੀਏ ਤਾਂ ਅੱਜ ਦੇ ਯੁੱਗ 'ਚ ਹਰ ਇੱਕ ਬਜ਼ੁਰਗ ਨੂੰ ਇਸ ਦਾ ਲਾਭ ਮਿਲ ਰਿਹਾ ਹੈ,ਅਤੇ ਇਸ ਦੇ ਨਾਲ ਹੀ ਹਰ ਸਾਲ ਤੁਹਾਨੂੰ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾ ਕਰਵਾਉਣਾ ਪੈਂਦਾ ਹੈ। ਜਾਣਕਾਰੀ ਅਨੁਸਾਰ ਦਸ ਦੇਈਏ ਕਿ ਅਜਿਹਾ ਨਹੀਂ ਕਰਦੇ ਤਾਂ ਤੁਹਾਡੀ ਪੈਨਸ਼ਨ ਦੇ ਪੈਸੇ ਰੁਕ ਸਕਦੇ ਹਨ ਅਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲਾਈਫ ਸਰਟੀਫਿਕੇਟ ਜਮ੍ਹਾ ਕਰਨ ਲਈ ਬਹੁਤ ਸਾਰੇ ਤਰੀਕੇ ਹਨ,ਤੁਸੀ online ਤੋਂ ਲੈ ਕੇ ਤੁਸੀਂ ਬੈਂਕ ਜਾਂ ਸਬੰਧਤ ਸੰਸਥਾ ਦੀ ਸ਼ਾਖਾ ਵਿੱਚ ਜਾ ਕੇ ਜੀਵਨ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹੋ।


ਜੀਵਨ ਸਰਟੀਫਿਕੇਟ ਤੋਂ ਭਾਵ ਹੈ ਕਿ ਇਹ ਪੈਨਸ਼ਨਰਾਂ ਦੇ ਜਿਉਂਦੇ ਹੋਣ ਦਾ ਸਬੂਤ ਹੈ। ਜੀਵਨ ਪ੍ਰਮਾਨ ਪੈਨਸ਼ਨਰ ਦੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਆਧਾਰ ਦੀ ਵਰਤੋਂ ਕਰਦਾ ਹੈ। ਜੇਕਰ ਆਧਾਰ ਵੈਰੀਫਿਕੇਸ਼ਨ (Aadhaar Verification) ਗਲਤ ਹੈ, ਤਾਂ ਤੁਹਾਨੂੰ Life Certificate ਦੁਬਾਰਾ ਜਮ੍ਹਾ ਕਰਨਾ ਪੈ ਸਕਦਾ ਹੈ। ਸਫਲ ਪ੍ਰਮਾਣਿਕਤਾ (successful authentication ) ਤੋਂ ਬਾਅਦ ਤੁਹਾਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ (Life Certificate Submit) ਕੀਤਾ ਜਾਂਦਾ ਹੈ, ਅਤੇ ਲਾਈਫ ਸਰਟੀਫਿਕੇਟ Repository 'ਚ ਸਟੋਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 30 ਨਵੰਬਰ ਤੱਕ ਹੈ।


ਜਾਣੋ Life Certificate ਜਮ੍ਹਾ ਕਰਨ ਲਈ ਕੁੱਝ ਲੋੜੀਂਦੀਆਂ ਚੀਜ਼ਾਂ


ਜੇਕਰ ਤੁਸੀਂ ਜੀਵਨ ਪ੍ਰਮਾਣ Portal ਦੇ ਤਹਿਤ ਜੀਵਨ Life Certificate ਜਮ੍ਹਾਂ ਕਰਦੇ ਹੋ, ਤਾਂ ਤੁਹਾਡੇ ਕੋਲ ਮੋਬਾਇਲ ਨੰਬਰ , ਬੈਂਕ ਦਾ ਨਾਮ, ਆਧਾਰ ਨੰਬਰ, pension payment order ਹੋਣੇ ਚਾਹੀਦੇ ਹਨ। ਇਨ੍ਹਾਂ ਚੀਜ਼ਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਲਾਈਫ ਸਰਟੀਫਿਕੇਟ ਜਮ੍ਹਾ ਕਰ ਸਕਦੇ ਹੋ।

Story You May Like