The Summer News
×
Sunday, 19 May 2024

ਦੇਸ਼ ਦੀ ਸਭ ਤੋਂ ਸਸਤੀ ਕਾਰ ਬਾਰੇ ਜਾਣ ਕੇ ਰਹਿ ਜਾਵੋਗੇ ਹੈਰਾਨ , 'ਤੇ ਇਸ ਦੀ ਕੀਮਤ ਸੁਣਕੇ ਉਡ ਜਾਣਗੇ ਤੁਹਾਡੇ ਵੀ ਹੋਸ਼

ਚੰਡੀਗੜ੍ਹ : ਮਾਰੂਤੀ ਸੁਜੂਕੀ ਲੋਕਾਂ ਦੀ ਪਹਿਲੀ ਪਸੰਦ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਮਾਰੂਤੀ ਸੁਜੂਕੀ ਕੰਪਨੀ ਨੂੰ ਪਸੰਦ ਕਰਨ ਵਾਲਿਆ ਲਈ ਖੂਸ਼ਖਬਰੀ ਹੈ। ਉਹ ਇਹ ਹੈ ਕਿ ਇਹ ਕੰਪਨੀ EECO ਨੂੰ ਨਵੇਂ ਅਤੇ ਅਨੋਖੇ ਅਵਤਾਰ ਵਿਚ ਲਿਆਉਣ ਵਾਲੀ ਹੈ। ਦਸ ਦੇਈਏ ਕਿ ਇਹ ਦੇਸ਼ ਦੀ ਸਭ ਤੋਂ ਸਸਤੀ 7-ਸੀਟਰ ਕਾਰ ਹੈ।


ਇਸੇ ਦੌਰਾਨ ਕੰਪਨੀ Eeco ਦੇ ਪੁਰਾਣੇ ਮਾਡਲ ਨੂੰ ਜਾਰੀ ਰੱਖ ਕੇ ਨਵਾਂ ਮਾਡਲ ਬਾਜ਼ਾਰ 'ਚ ਉਤਾਰਨ ਦੀ ਤਿਆਰੀ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਨਵੇਂ ਮਾਡਲ ਈਕੋ 'ਚ ਕਈ ਫੀਚਰਸ ਵੀ ਬਦਲੇ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਨਵੇਂ ਮਾਡਲ ਈਕੋ 'ਚ ਕਈ ਫੀਚਰਸ ਵੀ ਬਦਲੇ ਹਨ।


ਜਾਣੋ ਇਸ ਦੀ ਕੀਮਤ 'ਤੇ ਨਵੇਂ ਫੀਚਰਸ :


ਫੀਚਰਸ :  ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਮਾਡਲ 'ਚ ਯੂਜ਼ਰਸ ਨੂੰ AC, ਸਟੀਅਰਿੰਗ ਐਡਜਸਟਮੈਂਟ ,ਪਾਵਰ ਸਟੀਅਰਿੰਗ ਅਤੇ ਸੀਟ ਐਡਜਸਟਮੈਂਟ ਵਰਗੇ ਸ਼ਾਨਦਾਰ ਫੀਚਰਸ ਮਿਲ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀ ਇਸ ਕਾਰ ਦੇ ਇੰਜਣ 'ਚ ਵੀ ਵੱਡਾ ਬਦਲਾਅ ਕਰਨ ਜਾ ਰਹੀ ਹੈ।


ਇਸੇ ਦੌਰਾਨ1.2L G12B ਪੈਟਰੋਲ ਇੰਜਣ ਤੋਂ ਜ਼ਿਆਦਾ ਪਾਵਰਫੁੱਲ ਇੰਜਣ ਮਿਲੇਗਾ। ਜਾਣਕਾਰੀ ਮੁਤਾਬਕ ਇਸ ਨਵੇਂ ਮਾਡਲ ਦੀ ਕੀਮਤ ਮੌਜੂਦਾ ਮਾਡਲ ਦੇ ਆਸਪਾਸ ਦਸੀ ਜਾ ਰਹੀ ਹੈ। Eeco ਦੀ ਮੌਜੂਦਾ Ex-Showroom ਕੀਮਤ 4.6 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ 'ਤੇ ਇਹ ਹਰ ਮਹੀਨੇ 10,000 ਯੂਨਿਟ ਤੱਕ ਵੇਚਦੀ ਹੈ।

Story You May Like