The Summer News
×
Friday, 17 May 2024

ਫਿਊਲ ਦੀਆਂ ਵੱਧਦੀਆਂ ਕੀਮਤਾਂ ‘ਚ ਵਾਧੇ ਨਾਲ ਹਵਾਈ ਟਿਕਟਾਂ ‘ਚ ਵੀ ਦਿਖੇਗਾ ਅਸਰ

(ਸ਼ਾਕਸ਼ੀ ਸ਼ਰਮਾ)


ਆਈ ਏ ਟੀ ਏ ਪ੍ਰਮੁੱਖ ਨੇ ਹਾਲ ਹੀ ਦੇ ਵਿੱਚ ਚਤਾਵਨੀ ਦਿੱਤੀ ਹੈ ਕਿ ਈਂਧਨ ਜਾਂ ਫਿਓੂਲ ਦੀ ਲਾਗਤ ਵਧਣ ਨਾਲ ਏਅਰਲਾਈਨ ਟਿਕਟਾਂ ਦੀ ਕੀਮਤਾਂ ਬਿਨਾਂ ਕਿਸੀ ਸ਼ਕ ਤੋਂ ਵਧ ਜਾਣਗੀਆਂ। ਤੇਲ ਦੀ ਕੀਮਤਾਂ ਵਿੱਚ ਉਛਾਲ ਆਇਆ ਹੈ ਕਿਉਂਕਿ ਅਰਥਵਿਵਸਥਾਵਾਂ ਕੋਵਿਡ ਮਹਾਂਮਾਰੀ ਤੇ ਯੂਕਰੇਨ ਦੇ ਯੁੱਧ ਦੇ ਕਾਰਨ ਉੱਭਰ ਰਹੀਆਂ ਹਨ। ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਦੇ ਮਹਾਨਿਦੇਸ਼ਕ ਵਿਲੀ ਵਾਲਸ਼ ਨੇ ਕਿਹਾ ਕਿ ਇਹ ਲਾਗਤ ਖਪਤਕਾਰਾਂ ਤੇ ਪਾਈ ਜਾਵੇਗੀ। ਉਨ੍ਹਾਂ ਨੇ ਕਿਹਾ ਖਪਤਕਾਰਾ ਲਈ ਉਡਾਣ ਕਾਫ਼ੀ ਮਹਿੰਗੀ ਹੋਵੇਗੀ ਇਸ ਦੇ ਵਿੱਚ ਕੋਈ ਸ਼ਕ ਨਹੀਂ ਹੈ। ਫਿਓੂਲ ਦੀ ਕੀਮਤਾਂ ‘ਚ ਵਾਧੇ ਦੇ ਕਾਰਨ ਭਾਰਤ ਦੇ ਘਰੇਲੂ ਤੇ ਅੰਤਰਰਾਸ਼ਟਰੀ ਹਵਾਈ ਕਿਰਾਏ ‘ਚ ਪਿਛਲੇ ਕੁਝ ਮਹੀਨਿਆਂ ਤੋਂ 50 ਫੀਸਦੀ ਤਕ ਦਾ ਵਾਧਾ ਦੇਖਿਆ ਗਿਆ ਹੈ। ਆਈ ਏ ਟੀ ਏ ਦੇ ਅਨੁਸਾਰ ਮਈ ਵਿੱਚ ਭਾਰਤ ‘ਚ 0.3 ਫ਼ੀਸਦੀ ਐੱਮ ਓ ਐੱਮ ਦੀ ਕਮੀ ਦਰਜ ਕੀਤੀ ਗਈ। ਇਸ ਘਰੇਲੂ ਬਾਜ਼ਾਰ ਵਿੱਚ ਵਰਸ਼ ਦਰ ਵਰਸ਼ ਯਾਤਾਯਾਤ ਵਿਚ 405.7 ਫ਼ੀਸਦੀ ਦਾ ਵਾਧਾ ਹੋਇਆ।


Story You May Like