The Summer News
×
Sunday, 19 May 2024

ਸੜਕ ਸਰੁੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸੀਨੀਅਰ ਸੈਕੰਡਰੀ ਸਕੂਲ ਫੇਸ-11 ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਗਿਆ ਜਾਗਰੂਕ

ਐਸ.ਏ.ਐਸ ਨਗਰ 14 ਜਨਵਰੀ : ਸਕੱਤਰ, ਆਰ.ਟੀ.ਏ. ਪੂਜਾ ਐਸ ਗਰੇਵਾਲ, ਦੇ ਦਿਸਾਂ ਨਿਰਦੇਸਾਂ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਫੇਸ-11, ਮੋਹਾਲੀ ਵਿਖੇ ਟਰੈਫਿਕ ਐਜੂਕੇਸਨ ਸੈਲ ਦੇ ਇੰਚਾਰਜ  ਜਨਕ ਰਾਜ ਵੱਲੋ ਸਵੇਰ ਦੀ ਪ੍ਰਾਰਥਨਾ ਦੌਰਾਨ ਸਕੂਲੀ ਬੱਚਿਆ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਨਾਬਾਲਿਗ ਬੱਚਿਆ ਨੂੰ ਸਕੂਟਰ/ਮੋਟਰ ਸਾਇਕਲ ਲਿਆਉਣ ਤੋ ਸਖਤ ਮਨ੍ਹਾਂ ਕੀਤਾ ਗਿਆ। ਇਸ ਸਬੰਧੀ ਕਲਾਸ ਇੰਚਾਰਜ ਨੂੰ ਹਦਾਇਤ ਕੀਤੀ ਗਈ ਕਿ ਅਧਿਆਪਕ ਮਾਪੇ ਮਿਲਣੀ ਸਮੇਂ ਨਾਬਾਲਿਗ ਬੱਚਿਆ ਨੂੰ ਸਕੂਟਰ/ਮੋਟਰ ਸਾਇਕਲ ਦੇਣ ਤੋ ਮਾਪਿਆ ਨੂੰ ਮਨਾਹੀ ਕੀਤੀ ਜਾਵੇ।


ਵਧੇਰੇ ਜਾਣਕਾਰੀ ਦਿੰਦੇ ਹੋਏ ਜਨਕ ਰਾਜ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋ ਪੰਜਾਬ ਰਾਜ ਵਿਚ ਸੜਕ ਸਰੁੱਖਿਆ ਹਫਤਾ ਮਨਾਉਣ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੱਤਰ, ਆਰ.ਟੀ.ਏ. ਪੂਜਾ ਐਸ ਗਰੇਵਾਲ ਦੀ ਯੋਗ ਅਗਵਾਈ ਹੇਠ ਅਤੇ ਸਯੁੰਕਤ ਕਮਿਸਨਰ, ਨਿਗਰ ਨਿਗਮ, ਕਿਰਨ ਸਰਮਾਂ ਦੇ ਸਹਿਯੋਗ ਨਾਲ ਗਠਿਤ ਟੀਮ ਵੱਲੋ ਅਵਾਰਾ ਪਸੂਆਂ ਤੇ ਟੋਕਨ ਲਗਾਕੇ ਟੈਗਿੰਗ ਕੀਤੀ ਗਈ ਹੈ ਅਤੇ ਰਿਫਲੈਕਟਰ ਟੇਪਾਂ ਵੀ ਲਗਾਈਆਂ ਗਈਆਂ ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਸੜਕਾਂ ਤੇ ਘੁਮਦੇ 12 ਪਸੂਆਂ ਨੂੰ ਫੜਕੇ ਨਗਰ ਨਿਗਮ ਦੀ ਗਾਊ ਸਾਲਾਂ ਵਿਖੇ ਛੱਡਿਆ ਗਿਆ ।


ਉਨ੍ਹਾਂ ਦੱਸਿਆ ਹੁਣ ਤੱਕ ਕੁਲ 300 ਦੇ ਕਰੀਬ ਸ਼ਹਿਰ ਵਿਚ ਘੁੰਮਦੇ ਅਵਾਰਾ ਪਸ਼ੂਆਂ ਨੂੰ ਨਗਰ ਨਿਗਮ ਦੀ ਗਾਊਸਾਲਾ ਵਿਖੇ ਛੱਡਿਆ ਜਾ ਚੁੱਕਾ ਹੈ। ਇਸ ਇਲਾਵਾ ਸਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਪਸੂ ਪਾਲਕਾ ਨੂੰ ਵੀ ਜਾਗਰੂਕ ਕੀਤਾ ਗਿਆ। ਸੜ੍ਹਕਾ ਤੇ ਘੁੰਮ ਰਹੇ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆ ਨੂੰ ਘਟਾਉਣ ਸਬੰਧੀ ਉਪਰਾਲੇ ਕੀਤੇ ਗਏ ਅਤੇ ਆਮ ਪਬਲਿਕ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਵਿੱਚ ਧੂੰਦ ਅਤੇ ਸੜਕਾਂ ਤੇ ਘੁੰਮਦੇ ਪਸ਼ੂਆਂ ਤੋਂ ਸਾਵਧਾਨੀ ਵਰਤੀ ਜਾਵੇ।

Story You May Like