The Summer News
×
Sunday, 19 May 2024

ਰਾਖੀ ਸਾਵੰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਉਂ ਕੀਤੀ Z ਸੁਰੱਖਿਆ ਦੀ ਮੰਗ, ਜਾਣੋ ਕਾਰਨ

ਚੰਡੀਗੜ੍ਹ (ਸੋਨਮ ਮਲਹੋਤਰਾ) – ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਹ ਆਪਣੇ  ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਸੀ। ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਦੁਬਈ ਵਿੱਚ ਘਰ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਦੁਬਈ ਵਿੱਚ ਐਕਟਿੰਗ ਅਕੈਡਮੀ ਵੀ ਖੋਲੀ ਹੈ। ਦਸ ਦਈਏ ਕਿ ਰਾਖੀ ਸਾਵੰਤ ਨੂੰ ਧਮਕੀ ਭਰੀ ਮੇਲ ਆਈ ਸੀ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਡਰ ਗਈ ਹਾਂ। ਇਸ ਲਈ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪਣੀ ਸੁਰੱਖਿਆ ਦੀ ਅਪੀਲ ਕੀਤੀ ਹੈ। ਉਸ ਨੇ ਨਰਿੰਦਰ ਮੋਦੀ ਨੂੰ ਕਿਹਾ ਕਿ ਮੈਨੂੰ Z ਸੁਰੱਖਿਆ ਦੀ ਜ਼ਰੂਰਤ ਹੈ।


ਰਾਖੀ ਸਾਵੰਤ ਜਲਦ ਮਿਲੇਗੀ ਪ੍ਰਧਾਨ ਮੰਤਰੀ ਨਾਲ


ਰਾਖੀ ਸਾਵੰਤ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਸ ਨੇ ਕਿਹਾ ਹੈ ਕਿ ''ਮੈਂ ਇਹ ਦਸਣ ਲਈ ਤਿਆਰ ਨਹੀਂ ਹਾਂ ਪਰ ਮੈਂ ਦਸ ਦੇਣਾ ਚਾਹੁੰਦੀ ਹਾਂ, ਮੈਂ ਆਪਣੀ ਸੁਰਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਮਿਲ ਰਹੀ ਹਾਂ। ਕੁਝ ਸਮਾਂ ਪਹਿਲਾਂ ਮੈਨੂੰ ਧਮਕੀ ਮਿਲੀ ਸੀ,ਮੈਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਾਂ, ਇਸ ਲਈ ਮੈਨੂੰ Z ਸੁਰੱਖਿਆ ਦੀ ਜ਼ਰੂਰਤ ਹੈ। ਜੇਕਰ ਕੰਗਨਾ ਰਣੌਤ ਨੂੰ ਜ਼ੈੱਡ ਸੁਰੱਖਿਆ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀਂ।  


ਰਾਖੀ ਨੂੰ ਮਿਲੀ ਧਮਕੀ


ਸਲਮਾਨ ਖਾਨ ਦੇ ਹੱਕ ਵਿੱਚ ਰਾਖੀ ਸਾਵੰਤ ਲਾਰੇਂਸ ਬਿਸ਼ਨੋਈ ਨੂੰ ਕਿਹਾ ਕਿ ਉਹ ਸਲਮਾਨ ਨੂੰ ਮਾਰਨ ਦੀ ਧਮਕੀ ਨਾ ਦੇਣ।  ਇਸ ਤੋਂ ਬਾਅਦ ਰਾਖੀ ਨੂੰ ਵੀ ਮੇਲ ਆਈ ਸੀ ਕਿ ਉਹ ਸਲਮਾਨ ਖਾਨ ਤੇ ਉਹਨਾਂ ਦੇ ਮਾਮਲੇ ਵਿੱਚ ਜ਼ਿਆਦਾ ਨਾ ਬੋਲੇ ਅਤ ਇਸ ਤੋਂ ਬਿਲਕੁਲ ਹੀ ਦੂਰ ਰਹੇ।  ਅਗਰ ਅਜਿਹਾ ਨਹੀਂ ਕੀਤਾ ਤਾਂ ਉਸ ਦੀ ਖੈਰ ਨਹੀਂ ।


 

Story You May Like