The Summer News
×
Friday, 17 May 2024

ਕਿਸ ਦੇਸ਼ ਕੋਲ ਹੈ ਸਭ ਤੋਂ ਵੱਧ ਸੋਨੇ ਦਾ ਭੰਡਾਰ, ਵੇਖੋ ਟਾਪ-10 ਦੇਸ਼ਾਂ ਦੀ ਸੂਚੀ

ਸੋਨੇ ਦੇ ਭੰਡਾਰ ਹਰ ਦੇਸ਼ ਦੀ ਇੱਕ ਮਹੱਤਵਪੂਰਨ ਸੰਪੱਤੀ ਹੁੰਦੇ ਹਨ ਕਿਉਂਕਿ ਇਹ ਆਰਥਿਕ ਸੰਕਟ ਦੇ ਸਮੇਂ ਉਹਨਾਂ ਨੂੰ ਬਚਾਉਣ ਲਈ ਕੰਮ ਆਉਂਦਾ ਹੈ। ਦੱਸ ਦੇਈਏ ਕਿ ਗੋਲਡਹਬ ਦੁਆਰਾ ਕੀਤੀ ਗਈ ਖੋਜ ਦੇ ਅਨੁਸਾਰ, ਸਭ ਤੋਂ ਵੱਧ ਸੋਨੇ ਦਾ ਭੰਡਾਰ ਰੱਖਣ ਵਾਲੇ ਚੋਟੀ ਦੇ 10 ਦੇਸ਼ ਕਿਹੜੇ ਹਨ।


ਇਸ ਸੂਚੀ 'ਚ ਅਮਰੀਕਾ 8,133.47 ਟਨ ਸੋਨੇ ਦੇ ਭੰਡਾਰ ਨਾਲ ਪਹਿਲੇ ਸਥਾਨ 'ਤੇ ਹੈ। ਜਰਮਨੀ ਕੋਲ 3,359.09 ਟਨ ਸੋਨੇ ਦਾ ਭੰਡਾਰ ਹੈ। ਇਸ ਤਰ੍ਹਾਂ ਜਰਮਨੀ ਸੋਨੇ ਦੇ ਭੰਡਾਰ ਦੇ ਮਾਮਲੇ ਵਿਚ ਦੂਜੇ ਸਥਾਨ 'ਤੇ ਹੈ।


 dgfdgfdg


ਇਟਲੀ 2,451.84 ਟਨ ਸੋਨੇ ਦੇ ਭੰਡਾਰ ਨਾਲ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਫਰਾਂਸ 2,436.35 ਟਨ ਸੋਨੇ ਦੇ ਭੰਡਾਰ ਨਾਲ ਚੌਥੇ ਨੰਬਰ 'ਤੇ ਹੈ। ਵਰਤਮਾਨ ਵਿੱਚ, ਰੂਸ ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ ਪੰਜਵੇਂ ਸਥਾਨ 'ਤੇ ਹੈ ਅਤੇ ਇਸ ਕੋਲ 2,298.53 ਟਨ ਸੋਨਾ ਭੰਡਾਰ ਹੈ।


 


dsfdsf


ਚੀਨ 1,948.31 ਟਨ ਸੋਨੇ ਦੇ ਭੰਡਾਰ ਦੇ ਨਾਲ ਇਸ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ। ਸਵਿਟਜ਼ਰਲੈਂਡ 1,040 ਟਨ ਸੋਨੇ ਦੇ ਭੰਡਾਰ ਨਾਲ ਸੱਤਵੇਂ ਨੰਬਰ 'ਤੇ ਹੈ। ਜਾਪਾਨ ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ ਅੱਠਵੇਂ ਸਥਾਨ 'ਤੇ ਹੈ ਅਤੇ ਇਸ ਕੋਲ 845.97 ਟਨ ਸੋਨਾ ਭੰਡਾਰ ਹੈ।


ਭਾਰਤ 743.83 ਟਨ ਸੋਨੇ ਦੇ ਭੰਡਾਰ ਨਾਲ ਇਸ ਸੂਚੀ ਵਿੱਚ ਨੌਵੇਂ ਸਥਾਨ 'ਤੇ ਹੈ। ਨੀਦਰਲੈਂਡ 612.45 ਟਨ ਸੋਨੇ ਦੇ ਭੰਡਾਰ ਨਾਲ 10ਵੇਂ ਨੰਬਰ 'ਤੇ ਹੈ।

Story You May Like