The Summer News
×
Sunday, 28 April 2024

WhatsApp ਨੇ ਵਿੱਢੀ ਤਿਆਰੀ, ਹੁਣ ਹਰ ਮੈਸੇਜ ਉਪਰ ਕਰਨਾ ਪਵੇਗਾ ਭੁਗਤਾਨ, 1 ਜੂਨ ਤੋਂ ਹੋ ਸਕਦਾ ਹੈ ਨਵਾਂ ਨਿਯਮ ਲਾਗੂ

ਨਵੀਂ ਦਿੱਲੀ - ਸ਼ੋਸ਼ਲ ਮੀਡੀਆ ਪਲੇਟਫਾਰਮ whatsapp ਨੇ ਇੰਟਰਨੈਸ਼ਨਲ ਵਨ ਟਾਈਮ ਪਾਸਵਰਡ ਲਈ ਨਵਾਂ ਚਾਰਜ ਲਾਗੂ ਕਰਨ ਦਾ ਫੈਸਲਾ ਕਰ ਲਿਆ ਦੱਸਿਆ ਜਾ ਰਿਹਾ ਹੈ।


ਸੂਤਰਾਂ ਅਨੁਸਾਰ ਭਾਰਤ ਵਿਚ ਵੱਟਸਐਪ ਬਿਜ਼ਨੈੱਸ ਹੁਣ ਅਜਿਹੇ ਮੈਸੇਜ ਭੇਜਣ ਲਈ ਜ਼ਿਆਦਾ ਪੈਸੇ ਦੇਣੇ ਹੋਣਗੇ।
ਇਸ ਦਾ ਮੰਤਵ ਪਲੇਟਫਾਰਮ 'ਤੇ ਬਿਜ਼ਨੈੱਸ ਮੈਸੇਜਿੰਗ ਸਰਵਿਸ ਤੋਂ ਕਮਾਈ ਵਧਾਉਣਾ ਹੈ। ਇਹ ਚਾਰਜ ਹੁਣ 20 ਗੁਣਾ ਜ਼ਿਆਦਾ ਵਧਾਇਆ ਗਿਆ ਹੈ ਪਰ ਇਹ ਅਜੇ ਵੀ ਇੰਟਰਨੈਸ਼ਨਲ SMS ਦੇ ਰੇਟ ਤੋਂ ਕਾਫੀ ਘੱਟ ਹੈ ।
ਵਟਸਐੱਪ ਦੇ ਇਸ ਕਦਮ ਨਾਲ ਕੰਪਨੀ ਦੀ ਕਮਾਈ ਵਿਚ ਵਾਧਾ ਹੋਣ ਦੀ ਉਮੀਦ ਹੈ।


ਰਿਪੋਰਟ ਮੁਤਾਬਕ ਇਹ ਬਦਲਾਅ ਵਟਸਐਪ ਨੂੰ ਬਿਜ਼ਨੈੱਸ ਮੈਸੇਜਿੰਗ ਸੈਕਟਰ ਵਿਚ ਜ਼ਿਆਦਾ ਕੰਪਨੀਆਂ ਲਿਆਉਣ ਵਿਚ ਮਦਦ ਕਰੇਗਾ। ਵਟਸਐਪ ਨੇ ਹੁਣੇ ਜਿਹੇ ਇਕ ਆਥੈਂਟੀਕੇਸ਼ਨ ਇੰਟਰਨੈਸ਼ਨਲ ਨਾਂ ਦੀ ਇਕ ਨਵੀਂ ਮੈਸੇਜ ਕੈਟੇਗਰੀ ਬਣਾਈ ਹੈ। ਇਸ ਦੀ ਕੀਮਤ 2.3 ਰੁਪਏ ਪ੍ਰਤੀ ਮੈਸੇਜ ਹੈ।



ਇਹ ਭਾਰਤ ਤੇ ਇੰਡੋਨੇਸ਼ੀਆ ਦੋਵੇਂ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ। WhatsApp ਦੇ ਇਸ ਫੈਸਲੇ ਨਾਲ ਅੰਤਰਰਾਸ਼ਟਰੀ ਕੰਪਨੀਆਂ ਜਿਵੇਂ Amazone, Google, Microsoft ਨੂੰ ਜ਼ਿਆਦਾ ਦਿੱਕਤ ਪੇਸ਼ ਆਵੇਗੀ।
ਇਹ ਕੰਪਨੀਆਂ ਪਹਿਲਾਂ ਸਸਤਾ ਹੋਣ ਕਾਰਨ ਵਟਸਐਪ ਇਸਤੇਮਾਲ ਕਰਦੀਆਂ ਹਨ।


ਇਸ ਤੋਂ ਪਹਿਲਾਂ ਭਾਰਤੀ ਕੰਪਨੀਆਂ ਨੂੰ SMS ਦਾ ਚਾਰਜ 12 ਪੈਸੇ ਪ੍ਰਤੀ ਮੈਸੇਜ ਲੱਗਦਾ ਸੀ ਜਦੋਂ ਕਿ ਵਿਦੇਸ਼ੀ ਕੰਪਨੀਆਂ ਦਾ 4.13 ਰੁਪਏ। ਇਸ ਗੈਪ ਨੂੰ ਘੱਟ ਕਰਨ ਲਈ ਵਟਸਐਪ ਨੇ ਸਾਰਿਆਂ ਨੂੰ 11 ਰੁਪਏ ਦਾ ਫਲੈਟ ਰੇਟ ਦਿੱਤਾ ਸੀ ਪਰ ਹੁਣ ਵਿਦੇਸ਼ੀ ਕੰਪਨੀਆਂ ਨੂੰ 2.3 ਰੁਪਏ ਦੇਣੇ ਹੋਣਗੇ। ਵਟਸਐਪ ਦੇ ਨਵੇਂ ਰੇਟ ਭਾਰਤ ਤੋਂ ਸ਼ੁਰੂ ਹੋ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਟਸਐਪ ਦੇ ਬਿਜ਼ਨੈੱਸ ਮੈਸੇਜਿੰਗ ਲਈ ਕਿੰਨਾ ਮਹੱਤਵਪੂਰਨ ਹੈ।

Story You May Like