The Summer News
×
Friday, 17 May 2024

Deepika, Ranveer, Ram ਅਤੇ trisha ਦਾ ਇਕ ਫਿਲਮ ‘ਚ ਕਿਹੋ ਜਿਹਾ ਹੋਵੇਗਾ ਤਾਲਮੇਲ, ਵੀਡੀਓ ਵੇਖ ਕੇ ਉਤਸੁਕ ਹੋਏ ਪ੍ਰਸ਼ੰਸਕ

ਚੰਡੀਗੜ੍ਹ :   ਬਾਲੀਵੁੱਡ ਇੰਡਸਟਰੀ ਇਕ ਅਜਿਹੀ ਇੰਡਸਟਰੀ ਹੈ ਜੋ ਕਿ ਹਰ ਸਮੇਂ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਕਦੇ ਕਿਸੇ ਦੀ Love Life ਹੋਵੇ ਜਾਂ Parties ਹੋਣ ਜਾਂ ਫਿਰ Cat Fig+ ht ਹੋਵੇ ਸੋਸ਼ਲ ਮੀਡੀਆ ਉਤੇ ਹਰ ਕੋਈ ਛਾਇਆ ਰਹਿੰਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ ਤਾਂ ਇਹ ਇਸ ਲਈ ਕਿਉਂਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਅਤੇ ਨਾਲ ਹੀ ਰਾਮ ਚਰਨ, ਤ੍ਰਿਸ਼ਾ ਆਦਿ ਹਨ। ਹੁਣ ਸਾਰੇ ਵੱਡੇ ਅਦਾਕਾਰ ਇੱਕਠੇ ਹੋਏ ਤਾਂ ਪ੍ਰਸ਼ੰਸਕ ਤਾਂ ਹੈਰਾਨ ਹੋਣਗੇ ਹੀ।  


11-1


ਦੀਪਿਕਾ ਕਿਉਂ ਨਜ਼ਰ ਆਈ ਪੁਲਿਸ ਸਟੇਸ਼ਨ


ਇਸ ਦੇ ਨਾਲ ਹੀ ਦਸ ਦਈਏ ਕਿ ਵੀਡੀਓ ਵਿਚ ਮਿਸ ਲਵਲੀ ਯਾਨੀ ਕਿ ਦੀਪਿਕਾ ਇਕ ਅਜਿਹੀ ਜਗ੍ਹਾ ਖੜੀ ਹੈ ਜਿੱਥੇ ਕਈ ਲੋਕ ਜਾਣ ਤੋਂ ਡਰਦੇ ਹਨ, ਪੁਲਿਸ ਸਟੇਸ਼ਨ ‘ਚ ਦੀਪਿਕਾ ਨੂੰ ਦੇਖ ਕੇ ਕਈ ਪ੍ਰਸ਼ੰਸਕ ਹੈਰਾਨ ਰਹਿ ਗਏ। ਘਬਰਾਉਣ ਵਾਲੀ ਗੱਲ ਤਾਂ ਸੀ ਹੀ ਕਿਉਂ ਕਿ ਦੀਪਿਕਾ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ। ਦਰਅਸਲ ਗੱਲ ਇਹ ਹੈ ਕਿ ਸਾਰੇ ਦਿੱਗਜ ਅਦਾਕਾਰ ਇੱਕਠੇ Screen ਉਤੇ ਨਜ਼ਰ ਆਉਣ ਵਾਲੇ ਹਨ। ਇਸ ਵਿਚ ਰਣਬੀਰ ਸਿੰਘ ਆਪਣੇ ਪੂਰੇ Swag ਵਿਚ ਨਜ਼ਰ ਆ ਰਹੇ ਹਨ। ਨਾਲ ਹੀ 'ਆਰਆਰਆਰ' ਸਟਾਰ ਰਾਮ ਚਰਨ Hero entry ਕਰਦੇ ਨਜ਼ਰ ਆ ਰਹੇ ਹਨ। ਤ੍ਰਿਸ਼ਾ ਕ੍ਰਿਸ਼ਨਨ ਕਾਫੀ ਡਰੀ ਅਤੇ ਘਬਰਾਈ ਹੋਈ ਨਜ਼ਰ ਆਈ।


11-2


ਦਿੱਗਜ ਅਦਾਕਾਰ ਕਰਨ ਜਾ ਰਹੇ ਇਕ ਫਿਲਮ ਵਿਚ ਕੰਮ


ਇਹ ਸ਼ਾਇਦ ਹੀ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਇਕ ਫਿਲਮ ਵਿਚ ਇੱਕੇਠੇ ਨਜ਼ਰ ਆ ਰਹੇ ਹਨ। ਫਿਲਮ ਦਾ ਨਾਮ “show me the secret glimpse unveiled” ਹੈ। ਇਸ ਫਿਲਮ ਦਾ ਨਾਮ ਹੀ ਇੰਨਾ ਜ਼ਿਆਦਾ ਤਗੜਾ ਹੈ ਤਾਂ ਫਿਲਮ ਦੇਖਣ ਵਿਚ ਤਾਂ ਧੂਮ ਮਚਾ ਦੇਵੇਗੀ। ਪ੍ਰਸ਼ੰਸਕਾਂ ਨੇ ਵੀਡੀਓ ਦੇਖ ਕੇ ਆਪਣੀ ਉਤਸੁਕਤਾ ਦਰਸਾਈ ਹੈ। ਪ੍ਰਸ਼ੰਸਕ ਕਹਿ ਰਹੇ ਹਨ ਕਿ ਇਕ ਫਿਲਮ ਵਿਚ ਸਾਰੇ ਹੀ ਸ਼ਾਨਦਾਰ ਅਦਾਕਾਰ ਹਨ ਇਹਨਾਂ ਸਭ ਦਾ ਤਾਲਮੇਲ ਵੇਖਣ ਵਿਚ ਬਹੁਤ ਮਜ਼ਾ ਆਵੇਗੀ। ਇਸ ਦੌਰਾਨ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪ੍ਰਸ਼ੰਸਕਾਂ ਉਪਰ ਕੀ ਪ੍ਰਭਾਵ ਪਾਵੇਗੀ। ਲੋਕਾਂ ਜਿੰਨੀ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਹੈ ਉਹ ਉਹਨਾਂ ਦੇ ਕੁਮੇਂਟ ਅਤੇ ਪਸੰਦ ਦੱਸ ਹੀ ਰਹੀ ਹੈ। 


(Sonam Malhotra)


 

Story You May Like