The Summer News
×
Friday, 17 May 2024

ਟੀਵੀ ਇੰਡਸਟਰੀ ਦੀ ਅਭਿਨੇਤਰੀ ਤੇ youtuber ਨੂੰ trollers ਨੇ ਅਜਿਹਾ ਕੀ ਕਿਹਾ ਕਿ ਉਸ ਨੇ ਇੰਝ ਕੱਢੀ ਭੜਾਸ, ਦੇਖੋ Video

ਚੰਡੀਗੜ੍ਹ :  ਟੀਵੀ ਅਭਿਨੇਤਰੀ ਅਤੇ youtuber ਦੀਪਿਕਾ ਕੱਕੜ ਸਕ੍ਰੀਨ ਆਪਣੇ ਟੀਵੀ ਕਿਰਦਾਰ ਕਰਕੇ ਬਹੁਤ ਮਸ਼ਹੂਰ ਹੈ। ਦੀਪਿਕਾ ਨੇ ਟੀਵੀ ਇੰਡਸਟਰੀ ‘ਚ ਕਈ ਸਾਲ ਬਿਤਾਏ ਅਤੇ ਆਪਣੇ ਅਦਭੁਤ ਕੰਮ ਕਰਕੇ ਉਸ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵੱਖਰੀ ਜਗ੍ਹਾ ਬਣਾਈ। ਇਸ ਦੇ ਨਾਲ ਹੀ ਉਸ ਨੇ ਕਈ reality show ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਦੀਪਿਕਾ ਕੱਕੜ youtuber ਵੀ ਹੈ ਉਹ ਅਕਸਰ ਆਪਣੀ ਜ਼ਿੰਦਗੀ ਦੇ ਕੁਝ ਖਾਸ ਪਲ ਦਰਸ਼ਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਦੀਪਿਕਾ ਦੀ ਐਕਟਿੰਗ ਦੀ ਤਰ੍ਹਾਂ ਪ੍ਰਸ਼ੰਸਕ ਉਸ ਦੀ ਨਿੱਜੀ ਜ਼ਿੰਦਗੀ ਨੂੰ ਵੀ ਪਸੰਦ ਕਰਦੇ ਹਨ। ਇਸ ਦੌਰਾਨ ਪ੍ਰਸ਼ੰਸਕ ਉਹਨਾਂ ਦੀ ਵੀਡੀਓ ਨੂੰ ਪਸੰਦ ਵੀ ਕਰਦੇ ਹਨ ਨਾਲ ਹੀ ਕੁਝ ਲੋਕ ਅਜਿਹੇ ਹਨ ਜੋ ਕਿ ਦੀਪਿਕਾ ਨੂੰ ਅਜਿਹੇ ਕੁਮੈਂਟ ਕਰਦੇ ਹਨ ਜੋ ਕਿ ਬਹੁਤ ਹੀ ਬੁਰੇ ਹੁੰਦੇ ਹਨ।


ਦੀਪਿਕਾ ਨੇ 22 ਫਰਵਰੀ 2023 ਨੂੰ ਆਪਣੇ ਪਤੀ ਸ਼ੋਏਬ ਇਬਰਾਹਿਮ ਨਾਲ ਵਿਆਹ ਦੀ ਪੰਜਵੀਂ anniversary ਮਨਾਈ। ਜਿਸ ਦਾ ਦੀਪਿਕਾ ਨੇ vlog ਬਣਾਇਆ, ਉਸ ਨੇ vlog ਵਿੱਚ ਦਿਖਾਇਆ ਕਿ ਕਿਵੇਂ ਖੂਬਸੂਰਤੀ ਨਾਲ ਆਪਣੇ ਪਤੀ ਲਈ ਸਰਪ੍ਰਾਈਜ਼ ਤਿਆਰ ਕੀਤਾ ਹੈ। ਕੁਝ ਲੋਕਾਂ ਨੇ ਉਸ ਦੇ ਇਸ ਸਰਪ੍ਰਾਈਜ਼ ਨੂੰ ਕਾਫੀ ਪਸੰਦ ਕੀਤਾ ਅਤੇ ਇਸ ਦੇ ਨਾਲ ਹੀ ਉੱਥੇ ਕਈ ਲੋਕਾਂ ਨੇ ਉਸ ਦੇ ਇਸ vlog ਬਾਰੇ ਬਹੁਤ ਕੁਝ ਗਲਤ ਕਿਹਾ।   


ਦੀਪਿਕਾ ਦੇ ਟ੍ਰੋਲਰਸ ਨੇ ਜਾਣੋ ਕੀ ਕਿਹਾ


ਦੀਪਿਕਾ ਦੇ ਇਕ ਵੀਡਿਓ ਦੇ ਅਪਲੋਡ ਕਰਦੇ ਹੀ ਉਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਬੁਰੀ ਤਰ੍ਹਾਂ ਟ੍ਰੋਲ ਕੀਤਾ। ਦੀਪਿਕਾ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਆਪਣੇ ਪਤੀ ਨੂੰ anniversary ਦਾ ਸਰਪ੍ਰਾਈਜ਼ ਦਿੱਤਾ। ਜਿਸ ‘ਤੇ ਦੀਪਿਕਾ ਦੀ ਪ੍ਰੈਗਨੈਂਸੀ 'ਤੇ ਕਈ ਲੋਕਾਂ ਨੇ ਸਵਾਲ ਖੜ੍ਹੇ ਕਰ ਰਹੇ ਹਨ। ਲੋਕਾਂ ਨੇ ਉਨ੍ਹਾਂ ਨੂੰ ਡਰਾਮੇਬਾਜ਼ ਕਿਹਾ। ਕਈ ਦੀਪਿਕਾ ਦੇ ਬਿਮਾਰ ਹੋਣ ‘ਤੇ ਟਿੱਪਣੀ ਵੀ ਕਰਦੇ ਹੋਏ ਨਜ਼ਰ ਆਏ। ਦੀਪਿਕਾ ਨੇ ਆਪਣੇ ਵੀਲੌਗ ਦੌਰਾਨ ਟ੍ਰੋਲ ਕਰਨ ਵਾਲਿਆਂ ‘ਤੇ ਨਰਾਜ਼ਗੀ ਜ਼ਾਹਿਰ ਕੀਤੀ। ਦੀਪਿਕਾ ਨੇ ਜਵਾਬ ਦਿੰਦੇ ਹੋਏ ਕਿਹਾ, ''ਹਾਂ, ਸ਼ੋਏਬ ਮੇਰੇ ਲਈ ਸਭ ਕੁਝ ਹਨ, ਜੇਕਰ ਸ਼ੋਏਬ ਨਾ ਹੁੰਦੇ ਤਾਂ ਮੈਂ ਅੱਜ ਜੋ ਹਾਂ ਉਹ ਨਹੀਂ ਹੁੰਦੀ। ਸ਼ੋਏਬ ਨੇ ਮੈਨੂੰ ਜਿੰਨਾ ਪਿਆਰ ਦਿੱਤਾ ਹੈ, ਅਤੇ ਮੇਰਾ ਜ਼ਿੰਨਾ ਸਾਥ ਦਿੱਤਾ ਹੈ ਉਨਾਂ ਕਿਸੇ ਨੇ ਨਹੀਂ ਦਿੱਤਾ। ਸ਼ੋਏਬ ਮੇਰੇ ਲਈ ਇੰਨਾ ਕੁਝ ਕਰਦੇ ਹਨ ਜੇਕਰ ਮੈਂ ਸ਼ੋਏਬ ਲਈ ਸਰਪ੍ਰਾਈਜ਼ ਪਲੇਨ ਕਰ ਦਿੱਤਾ ਇਸ ਵਿੱਚ ਇੰਨੀ ਵੱਡੀ ਗਲ ਨਹੀਂ ਹੈ। ਇਸ ‘ਤੇ ਗੁੱਸਾ ਜ਼ਾਹਿਰ ਕਰਨ ਦੀ ਕੋਈ ਵੀ ਗਲ ਨਹੀਂ ਹਨ।  ਜੇ ਕਿਸੇ ਨੂੰ ਕੋਈ ਸਮੱਸਿਆ ਹੈ, ਤਾਂ ਉਹ ਬਲੌਗ ਨਾ ਦੇਖੇ ।


ਦੀਪਿਕਾ ਦੀ ਪ੍ਰੈਗਨੈਂਸੀ 'ਤੇ ਕਈ ਅਜਿਹੇ ਲੋਕ ਨੇ ਜੋ ਕਿ ਸਵਾਲ ਚੁੱਕੇ ਹਨ। ਦੀਪਿਕਾ ਨੇ ਕਿਹਾ ਕਿ ਇਕ ਔਰਤ ਦਾ ਪਰਿਵਾਰ ਉਸ ਦੇ ਲਈ ਸਭ ਤੋਂ ਉਪਰ ਹੈ। ਪਰ ਲੋਕ ਸ਼ਾਇਦ ਕਿਸੇ ਨੂੰ ਖੁਸ਼ ਦੇਖ ਕੇ ਜਲਦੇ ਹਨ। ਮੇਰੀ Pregnancy ਦਾ ਮਜ਼ਾਕ ਬਣਾਉਣ ਵਾਲਿਆ ਨੇ ਸ਼ਾਇਦ ਕਦੇ ਇਸ ਚੀਜ਼ ਨੂੰ experience ਨਹੀਂ ਕੀਤਾ ਹੋਵੇਗਾ। ਹਰ ਕਿਸੇ ਦਾ ਆਪਣਾ ਸਰੀਰ ਹੁੰਦਾ ਹੈ, ਜੇਕਰ ਕਿਸੇ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਹ ਫਾਸਟ ਫੂਡ ਨਹੀਂ ਖਾਂਦਾ ਹੈ। ਇਸ ‘ਤੇ ਦੀਪਿਕਾ ਨੇ ਕਿਹਾ ਮੈਂ ਖਾਂਦੀ ਹਾਂ ਮੈਨੂੰ ਜੋ ਚੰਗਾ ਲਗੇਗਾ ਮੈਂ ਉਹ ਕਰਾਂਗੀ। ਜੇਕਰ ਤੁਹਾਨੂੰ ਇੰਨੀ ਸਮੱਸਿਆ ਹੈ ਤਾਂ ਤੁਸੀਂ ਮੇਰਾ ਵਲਾਗ ਨਾ ਦੇਖੋ।   


 

Story You May Like