The Summer News
×
Friday, 17 May 2024

ਸਾਰਾ ਅਲੀ ਖਾਨ ਨੇ ਵਿਆਹ ਬਾਰੇ ਕੀ ਕਿਹਾ ਅਜਿਹਾ, ਜਿਸ ਤੋਂ ਬਾਅਦ ਉਹ ਫਿਰ ਤੋਂ ਬਣੀ ਸੁਰਖੀਆਂ ਦਾ ਵਿਸ਼ਾ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸਾਰਾ ਅਲੀ ਖਾਨ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਹਾਲ ਹੀ ‘ਚ ਉਸ ਦੀ ਫਿਲਮ ਆਈ ਹੈ ਜਿਸ ਦਾ ਨਾਮ “ਜ਼ਾਰਾ ਹਟਕੇ ਜ਼ਾਰਾ ਬਚਕੇ” ਹੈ। ਇਸ ਵਿੱਚ ਮੁੱਖ ਭੂਮਿਕਾਂ ਸਾਰਾ ਅਲੀ ਖਾਨ ਤੇ ਨਾਲ ਵਿੱਕੀ ਨਿਭਾ ਰਹੇ ਹਨ। ਇਹ ਫਿਲਮ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ, ਇਸ ਫਿਲਮ ਨੇ ਹੁਣ ਤਕ ਕਾਫੀ ਕਮਾਈ ਕਰ ਲਈ ਹੈ। ਇਸ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਸਾਰਾ ਅਲੀ ਖਾਨ ਰਾਜਸਥਾਨ ਤਕ ਵੀ ਪਹੁੰਚ ਗਈ ਸੀ।


16-1


ਇਹ ਤਾਂ ਗੱਲ ਹੋ ਗਈ ਸਾਰਾ ਅਲੀ ਦੀ ਪ੍ਰੋਫੈਸ਼ਨਲ ਲਾਈਫ ਦੀ, ਸਾਰਾ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਰਹਿੰਦੀ ਹੈ। ਖੈਰ ਇੰਨਾ ਹੀ ਨਹੀਂ ਸਾਰਾ ਅਲੀ ਖਾਨ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਰਹਿੰਦੀ ਹੈ। ਪਹਿਲਾਂ ਸਾਰਾ ਅਲੀ ਖਾਨ ਤੇ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ, ਇਸ ਦੀਆਂ ਖਬਰ ਨੇ ਸੋਸ਼ਲ ਮੀਡੀਆ ਨੂੰ ਪੂਰਾ ਘੇਰ ਲਿਆ ਸੀ। ਫਿਰ ਅਭਿਨੇਤਰੀ ਤੇ ਕ੍ਰਿਕਟਰ ਦੀਆਂ ਖਬਰਾਂ ਆਉਣੀਆਂ ਹੀ ਬੰਦ ਹੋ ਗਈਆ।


16


ਸਾਰਾ ਅਲੀ ਨੇ ਜਾਣੋ ਕੀ ਕਿਹਾ ਵਿਆਹ ਬਾਰੇ


ਹੁਣ ਸਾਰਾ ਅਲੀ ਖਾਨ ਨੇ ਗੱਲ ਕਰਦੇ ਕੁਝ ਅਜਿਹਾ ਕਹਿ ਦਿੱਤਾ, ਜਿਸ ਤੋਂ ਬਾਅਦ ਉਹ ਫਿਰ ਸੁਰਖੀਆਂ ਦਾ ਵਿਸ਼ਾ ਬਣ ਗਈ ਹੈ। ਇਕ ਵਾਰ ਫਿਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਾਰਾ ਅਲੀ ਖਾਨ ਤੇ ਸ਼ੁਭਮਨ ਗਿੱਲ ਦੋਵੇਂ ਡੇਟ ਕਰ ਰਹੇ ਹਨ । ਸਾਰਾ ਨੇ ਕਿਹਾ ਸੀ ਕਿ ਉਹ ਵੀ ਆਪਣੀ ਦਾਦੀ ਸ਼ਰਮੀਲਾ ਟੈਗੋਰ ਵਾਂਗ ਇਕ ਕ੍ਰਿਕਟਰ ਨਾਲ ਹੀ ਵਿਆਹ ਕਰਵਾਏਗੀ। ਇਸ ਗੱਲ ਤੋਂ ਇਹ ਪੁਸ਼ਟੀ ਲਗਾਈ ਜਾ ਰਹੀ ਹੈ ਕਿ ਹਾਲੇ ਵੀ ਸਾਰਾ ਸ਼ੁਭਮਨ ਨੂੰ ਹੀ ਡੇਟ ਕਰ ਰਹੀ ਹੈ।  ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਵਿਆਹ ਜਦ ਹੋਣਾ ਹੋ ਜਾਵੇਗਾ ਫਿਲਹਾਲ ਉਹ ਆਪਣੀ Career ਉਤੇ ਧਿਆਨ ਦੇ ਰਹੀ ਹੈ।  ਸਾਰਾ ਅਲੀ ਖਾਨ ਨੇ ਕਿਹਾ ਕਿ ਜੋ ਵੀ ਵਿਅਕਤੀ ਉਸ ਦਾ ਜੀਵਨਸਾਥੀ ਬਣੇ, ਉਹ ਉਸ ਨੂੰ ਸਮਝਦਾ ਹੋਵੇ ਅਤੇ ਉਸ ਦੀ ਅਤੇ ਮੇਰੀ ਸੋਚ ਮਿਲਦੀ ਹੋਵੇ।

Story You May Like