The Summer News
×
Sunday, 19 May 2024

GADVASU ਯੂਨੀਵਰਸਿਟੀ ਵਿੱਚ ਵੈਟਰਨਰੀ ਇਨਟਰਨਸ ਵੱਲੋਂ ਇੰਟਰਨਸ਼ਿਪ ਭੱਤੇ ‘ਚ ਵਾਧੇ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਲੁਧਿਆਣਾ ਦੀ GADVASU  ਯੂਨੀਵਰਸਿਟੀ ਵਿੱਚ ਵੈਟਰਨਰੀ ਇਨਟਰਨਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇੰਟਰਨਸ਼ਿਪ ਭੱਤੇ ‘ਚ ਵਾਧੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਮਹੀਨੇ 6200 ਰੁਪਏ ਦਿੱਤੇ ਜਾਂਦੇ ਹਨ ਜੋ ਦੂਜੇ ਰਾਜਾਂ ਨਾਲੋਂ ਬਹੁਤ ਘੱਟ ਹਨ। ਰਾਜਸਥਾਨ ਵਿੱਚ ਵਿਦਿਆਰਥੀਆਂ ਨੂੰ ਹਰ ਮਹੀਨੇ 22000 ਦੇ ਕਰੀਬ ਮਿਲਦਾ ਹੈ, ਉੱਥੇ ਹੀ ਹਰਿਆਣਾ ‘ਚ ਵੀ 17000 ਦੇ ਕਰੀਬ ਇੰਟਰਨਸ਼ਿਪ ਭੱਤਾ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਲੇਕਿਨ ਪੰਜਾਬ ਸਰਕਾਰ ਇਸ ਵੱਲ ਗੌਰ ਹੀ ਨਹੀਂ ਕਰ ਰਹੀ। ਜਿਸ ਨੂੰ ਲੈ ਕੇ ਹੁਣ ਵਿਦਿਆਰਥੀ ਰੋਸ ਧਰਨੇ ਤੇ ਉਤਰ ਆਏ ਹਨ। ਉੱਥੇ ਹੀ ਸਰਕਾਰ ਦੇ ਮੰਗਾਂ ਮੰਨਣ ਦੇ ਵਾਅਦੇ ਤੋਂ ਮੁਕਰਨ ਖਿਲਾਫ ਅੱਜ ਵਿਦਿਆਰਥੀ ਸ਼ਿਵਮ ਸ਼ਰਮਾ ਅਣਮਿੱਥੇ ਸਮੇਂ ਲਈ ਮੰਗਾਂ ਨਾ ਮੰਨੇ ਜਾਣ ਤੱਕ ਮਰਨ ਵਰਤ ਤੇ ਬੈਠ ਗਏ ਹਨ।



ਵਿਦਿਆਰਥੀਆਂ ਨੇ ਪੁਰਜ਼ੋਰ ਹਮਾਇਤ ਕਰਦੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਤੋਂ ਜਲਦ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮਰਨ ਵਰਤ ਤੇ ਬੈਠਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਰਹੇਗੀ। ਵਿਦਿਆਰਥੀਆਂ ਵੱਲੋਂ ਮਿਤੀ 15/7/2022 ਤੋਂ ਸਾਰੀਆਂ ਸੇਵਾਵਾਂ ਸੰਪੂਰਨ ਤੌਰ ਤੇ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਅੱਜ ਤੋਂ ਯੂਨੀਵਰਸਿਟੀ ਦਾ ਗੇਟ ਨੰਬਰ 5 ਪੂਰਨ ਤੌਰ ਤੇ ਬੰਦ ਰਹੇਗਾ ਤੇ ਐਮਰਜੈਂਸੀ ਸੇਵਾਵਾਂ ਵੀ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ। ਆਮ ਲੋਕਾਂ ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।


Story You May Like