The Summer News
×
Friday, 17 May 2024

ਉਰਫੀ ਜਾਵੇਦ ਨੇ ਕੀਤਾ ਕੁਝ ਅਜਿਹਾ ਪ੍ਰਸ਼ੰਸਕਾਂ ਨੇ ਕੀਤੀ ਉਸ ਦੀ ਤਾਰੀਫ, ਦੇਖੋ Video

ਚੰਡੀਗੜ੍ਹ  : ਉਰਫੀ ਜਾਵੇਦ ਜੋ ਕਿ ਕਾਫੀ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਦਸ ਦਈਏ ਕਿ ਸੋਸ਼ਲ ਮੀਡੀਆ ਹਰ ਰੋਜ਼ ਉਰਫੀ ਜਾਵੇਦ ਆਪਣੇ ਫੈਸ਼ਨ ਨੂੰ ਲੈ ਕੇ ਕਾਫੀ ਪ੍ਰਸਿੱਧ ਹੈ।  ਕੁਝ ਲੋਕਾਂ ਨੂੰ ਉਨ੍ਹਾਂ ਦੀ ਡਰੈਸਿੰਗ ਸਟਾਈਲ ਬਹੁਤ ਪਸੰਦ ਹੈ, ਪਰ ਕੁਝ ਲੋਕਾਂ ਨੂੰ ਬਿਲਕੁਲ ਨਹੀਂ ਵੀ ਪਸੰਦ ਨਹੀਂ ਕਰਦੇ। Urfi javed ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਦਾ ਵਿਸ਼ੇ ਬਣੀ ਰਹਿੰਦੀ ਹੈ। ਦਸ ਦਈਏ ਕਿ ਉਰਫੀ ਦਾ ਇਕ Video ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਰਫੀ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ।


ਉਰਫੀ ਕਿਉਂ ਹੋਈ ਭਾਵੁਕ


ਉਰਫੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ Video ਸਾਂਝੀ ਕੀਤੀ, ਜਿਸ ਵਿੱਚ ਇਕ ਬਜ਼ੁਰਗ ਆਦਮੀ ਢੋਲ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਲੋਕਾਂ ਦੇ ਵਿਆਹਾਂ ਵਿਚ ਆਪਣਾ ਪੇਟ ਭਰਣ ਲਈ ਢੋਲ ਵਜ੍ਹਾ ਕੇ ਪੈਸੇ ਕਮਾਉਂਦਾ ਹੈ। ਇਹ ਵੇਖ ਕੇ ਉਰਫੀ ਕਾਫੀ ਭਾਵੁਕ ਹੋ ਗਈ, ਉਸ ਦੀ ਇਹ ਸਟੋਰੀ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਜੋ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ ਉਹ ਵੀ ਉਸ ਦੀ Emotional side ਦੇਖ ਕੇ ਹੈਰਾਨ ਰਹਿ ਗਏ। ਜਿਵੇਂ ਹੀ ਉਸ ਨੂੰ ਬਜ਼ੁਰਗ ਆਦਮੀ ਦਾ ਪਤਾ ਲੱਗਾ ਤਾਂ ਉਰਫੀ ਨੇ ਪੈਸੇ ਦੇ ਕੇ ਉਸ ਬਜ਼ੁਰਗ ਦੀ ਸਹਾਇਤਾ ਕੀਤੀ। ਇੰਨਾ ਹੀ ਨਹੀਂ ਉਸ ਨੇ ਬਜ਼ੁਰਗ ਆਦਮੀ ਨੂੰ ਹਰ ਮਹੀਨੇ ਪੈਸੇ ਦੇਣ ਦੀ ਗੱਲ ਵੀ ਕੀਤੀ। ਇਸ ਦੌਰਾਨ ਬਜ਼ੁਰਗ ਦੇ ਰਿਸ਼ਤੇਦਾਰਾਂ ਨੇ ਉਸ ਦਾ ਧੰਨਵਾਦ ਕੀਤਾ। ਪ੍ਰਸ਼ੰਸਕਾਂ ਨੇ ਵੀ ਉਸ ਦਾ ਇਹ ਰੂਪ ਦੇਖ ਕੇ ਤਾਰੀਫ ਕੀਤੀ।


 ਉਰਫੀ ਇਨ੍ਹਾਂ ਸ਼ੋਅਜ਼  ‘ਚ ਕਰ ਚੁੱਕੀ ਕੰਮ


ਬਿੱਗ ਬੌਸ ਓਟੀਟੀ ਤੋਂ ਉਰਫੀ ਨੇ ਆਪਣੀ ਪਹਿਚਾਣ ਬਣਾਈ ਹੈ। ਇਸ ਦੇ ਨਾਲ ਹੀ ਬਿੱਗ ਬੌਸ ਤੋਂ ਪਹਿਲਾਂ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੇ 'ਕਸੌਟੀ ਜ਼ਿੰਦਗੀ ਕੀ' ਵਿਚ ਵੀ ਕੰਮ ਕਰ ਚੁੱਕੀ ਹੈ। ਨਾਲ ਹੀ  ਇਕ ਰਿਐਲਿਟੀ ਸ਼ੋਅ ਸਪਲਿਟਸਵਿਲਾ 'ਚ ਹਿੱਸਾ ਲੈ ਚੁੱਕੀ ਹੈ। 


 

Story You May Like